ਮੋਦੀ ਦਾ ਤਿੰਨ ਰਾਜਾਂ ਦਾ ਦੌਰਾ: ਵਪਾਰ ਅਤੇ ਡਿਜੀਟਲ ਨਵੀਨਤਾ ਨੂੰ ਮਿਲੇਗਾ ਨਵਾ ਉਤਸ਼ਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦੋ ਦਿਨਾਂ ਵਿੱਚ ਮਹਾਰਾਸ਼ਟਰ, ਕੇਰਲ ਅਤੇ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਮੁੰਬਈ ਵਿੱਚ “ਵੇਵਜ਼ 2025” ਸੰਮੇਲਨ ਦਾ ਉਦਘਾਟਨ ਕਰਨਗੇ, ਜੋ ਕਿ ਮੀਡੀਆ ਅਤੇ ਡਿਜੀਟਲ ਨਵੀਨਤਾ ਵਿੱਚ ਭਾਰਤ ਦੀ ਵਿਸ਼ਵ ਪੱਧਰ ‘ਤੇ ਸਥਾਪਨਾ ਲਈ ਇੱਕ ਵੱਡਾ ਪਲੇਟਫਾਰਮ ਹੈ। ਕੇਰਲ ਵਿੱਚ ਉਹ ਵਿਝਿੰਜਮ ਅੰਤਰਰਾਸ਼ਟਰੀ ਬੰਦਰਗਾਹ ਦਾ ਉਦਘਾਟਨ ਕਰਨਗੇ, ਜੋ ਭਾਰਤ ਦੀ ਸਮੁੰਦਰੀ ਵਪਾਰ ਸਮਰੱਥਾ ਨੂੰ ਵਧਾਏਗਾ। ਆਂਧਰਾ ਪ੍ਰਦੇਸ਼ ਵਿੱਚ ਮੋਦੀ 58,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣਗੇ। ਇਹ ਯੋਜਨਾਵਾਂ ਦੇਸ਼ ਦੀ ਸੰਪਰਕ, ਆਵਾਜਾਈ ਅਤੇ ਵਪਾਰਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ।