Punjab Haryana Water Controversy: ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਨਾ ਦੇਣ ‘ਤੇ ਭਖੀ ਸਿਆਸਤ
ਚੰਡੀਗੜ੍ਹ 29 ਅਪ੍ਰੈਲ – ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨੇ ਪੰਜਾਬ ਦੇ CM ਭਗਵੰਤ ਮਾਨ ਵੱਲੋਂ ਜਲ ਵੰਡ ਸਬੰਧੀ ਦਿੱਤੇ ਗਏ ਬਿਆਨ ਨੂੰ ਹੈਰਾਨ ਵਾਲਾ ਦਸਿਆ। ਉਨ੍ਹਾਂ ਕਿਹਾ ਕਿ ਪਿਛਲੇ 26 ਅਪ੍ਰੈਲ ਨੂੰ ਉਨ੍ਹਾਂ ਨੇ ਖੁਦ ਭਗਵੰਤ ਮਾਨ ਨੂੰ ਫੋਨ ‘ਤੇ ਦਸਿਆ ਸੀ ਕਿ BBMB ਦੀ ਤਕਨੀਕੀ ਕਮੇਟੀ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਪਾਣੀ ਛੱਡਣ ਦਾ ਜੋ ਫੈਸਲਾ 23 ਅਪ੍ਰੈਲ ਨੂੰ ਕੀਤਾ ਸੀ, ਉਸ ਦੇ ਲਾਗੂਕਰਨ ਵਿਚ ਪੰਜਾਬ ਦੇ ਅਧਿਕਾਰੀ ਆਨਾਕਾਨੀ ਕਰ ਰਹੇ ਹਨ। ਉਸ ਦਿਨ ਮਾਨ ਸਾਹਿਬ ਨੇ ਉਨ੍ਹਾਂ ਨੂੰ ਸਪਸ਼ਟ ਭਰੋਸਾ ਦਿੱਤਾ ਸੀ ਕਿ ਉਹ ਤੁਰੰਤ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦੇਕੇ ਅਗਲੇ ਦਿਨ ਸਵੇਰੇ ਤਕ ਉਨ੍ਹਾਂ ਵੱਲੋਂ ਲਾਗੂਕਰਨ ਯਕੀਨੀ ਕਰਨਗੇ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਅਗਲੇ ਦਿਨ 27 ਅਪ੍ਰੈਲ ਨੂੰ ਦੁਪਹਿਰ 2 ਵਜੇ ਤਕ ਪੰਜਾਬ ਦੇ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ, ਸਗੋਂ ਹਰਿਆਣਾ ਦੇ ਅਧਿਕਾਰੀਆਂ ਦੇ ਫੋਨ ਵੀ ਨਹੀਂ ਚੁੱਕੇ ਤਾਂ ਉਨ੍ਹਾਂ ਨੇ ਭਗਵੰਤ ਮਾਨ ਨੂੰ ਪੱਤਰ ਲਿੱਖ ਕੇ ਇੰਨ੍ਹਾਂ ਤੱਥਾਂ ਤੋਂ ਜਾਣੂੰ ਵੀ ਕਰਵਾਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ 48 ਘੰਟੇ ਤਕ ਉਨ੍ਹਾਂ ਦੇ ਪੱਤਰ ਦਾ ਜਵਾਬ ਦੇਣ ਦੀ ਥਾਂ ਮਾਨ ਸਾਹਿਬ ਨੇ ਇਕ ਵੀਡਿਓ ਜਾਰੀ ਕਰਕੇ ਪੰਜਾਬ ਵਿਚ ਆਪਣੀ ਸਿਆਸਤ ਚਮਕਾਉਣ ਲਈ ਤੱਥਾਂ ਨੂੰ ਪਰੇ ਕਰਦੇ ਹੋਏ ਦੇਸ਼ ਦੀ ਜਨਤਾ ਨੂੰ ਭਰਮਾਉਣ ਦਾ ਯਤਨ ਕੀਤਾ ਹੈ।
CM ਸੈਣੀ ਨੇ ਕਿਹਾ ਕਿ ਮਾਨ ਸਾਹਿਬ ਦਾ ਇਹ ਕਹਿਣਾ ਕਿ ਅੱਜ ਤੋਂ ਪਹਿਲਾਂ ਪੰਜਾਬ ਨੇ ਜਾਂ BBMB ਨੇ ਹਿਸਾਬ ਨਹੀਂ ਰੱਖਿਆ, ਬਿਲਕੁੱਲ ਝੂਝ ਹੈ। ਇਕ-ਇਕ ਬੂੰਦ ਪਾਣੀ ਦਾ ਹਿਸਾਬ BBMB ਦੇ ਨਾਲ-ਨਾਲ ਰਾਜਸਥਾਨ, ਪੰਜਾਬ, ਦਿੱਲੀ ਅਤੇ ਹਰਿਆਣਾ ਦੀ ਸਰਕਾਰਾਂ ਕੋਲ ਹਰ ਸਮੇਂ ਹੁੰਦਾ ਹੈ। ਮਾਨ ਸਾਹਿਬ ਨੇ ਪੰਜਾਬ ਵਿਚ ਆਪਣੇ ਤੋਂ ਪਹਿਲਾਂ ਦੀ ਸਰਕਾਰਾਂ ‘ਤੇ ਆਂਕੜੇ ਨਾ ਰੱਖਣ ਦਾ ਦੋਸ਼ ਤਾਂ ਲਗਾਇਆ, ਪਰ ਇਹ ਨਹੀਂ ਦਸਿਆ ਕਿ ਸਾਲ 2022, 2023 ਅਤੇ 2024 ਵਿਚ ਕਦੇ ਵੀ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨੇ ਵਿਚ ਹਰਿਆਣਾ ਕੰਨਟੈਕਟ ਪੁਆਇੰਟ ਐਚ.ਸੀ.ਪੀ. ‘ਤੇ 9000 ਕਿਊਸਿਕ ਤੋਂ ਘੱਟ ਪਾਣੀ ਨਹੀਂ ਦਿੱਤਾ ਗਿਆ।
| Sr. No. | Year | Bhkhra Dam Level in feet (April 29) | Water received at HCP (Haryana) in cusec | 
| 1 | 2020-21 | 1525.60 | 8263 | 
| 2 | 2021-22 | 1564.1 | 9726 | 
| 3 | 2022-23 | 1570.54 | 9850 | 
| 4 | 2023-24 | 1567.33 | 10067 | 
| 5 | 2024-25 | 1555.82 | —– | 
ਮੁੱਖ ਮੰਤਰੀ ਸੈਣੀ ਨੇ ਸਪਸ਼ਟ ਕੀਤਾ ਕਿ ਜੋ ਪਾਣੀ BBMB ਐਚ.ਸੀ.ਪੀ. ‘ਤੇ ਭੇਜਦਾ ਹੈ, ਉਸ ਵਿਚ ਦਿੱਲੀ ਦੇ ਪੀਣ ਦਾ ਪਾਣੀ 500 ਕਿਊਸਿਕ, ਰਾਜਸਥਾਨ ਦਾ 800 ਕਿਊਸਿਕ ਅਤੇ ਪੰਜਾਬ ਦਾ ਖੁਦ ਦਾ 400 ਕਿਊਸਿਕ ਪਾਣੀ ਸ਼ਾਮਿਲ ਹੁੰਦਾ ਹੈ। ਇਸ ਤਰ੍ਹਾਂ, ਹਰਿਆਣਾ ਨੂੰ ਜੋ ਪਾਣੀ ਮਿਲਦਾ ਹੈ, ਉਸ ਦੀ ਮਾਤਰਾ 6800 ਕਿਊਸਿਕ ਰਹਿ ਜਾਂਦੀ ਹੈ।
ਨਾਇਬ ਸੈਣੀ ਨੇ ਕਿਹਾ ਕਿ ਮਾਨ ਸਾਹਿਬ ਭੁੱਲ ਗਏ ਕਿ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿਚ ਪੰਜਾਬ ਅਤੇ ਹਰਿਆਣਾਂ ਵਿਚ ਇਕ ਵੀ ਖੇਤ ਵਿਚ ਝੌਨੇ ਦੀ ਬਿਜਾਈ ਨਹੀਂ ਕੀਤੀ