✍️ Avneet
ਦਸਵੀਂ ਤੋਂ ਬਾਅਦ ਵਿਦਿਆਰਥੀ ਜੋ ਸਟ੍ਰੀਮ ਚੁਣਦੇ ਹਨ, ਉਹ ਸਿਰਫ਼ ਗਿਆਰਵੀਂ-ਬਾਰ੍ਹਵੀਂ ਹੀ ਨਹੀਂ, ਬਲਕਿ ਅਗਲੇ ਸਾਰੇ ਅਕਾਦਮਿਕ ਅਤੇ ਕਰੀਅਰ ਰਾਹ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਇਹ ਚੋਣ ਬੜੀ ਸੋਚ-ਸਮਝ ਨਾਲ, ਆਪਣੇ ਰੁਝਾਨ ਅਤੇ ਲਕੜਾਂ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ।
ਵਿਦਿਆਰਥੀ ਨੂੰ ਆਪਣੀ ਦਿਲਚਸਪੀ ਅਤੇ ਮਜ਼ਬੂਤ ਪੱਖਾਂ ਦੀ ਪਛਾਣ ਹੋਣੀ ਚਾਹੀਦੀ ਹੈ।
ਦੋਸਤਾਂ ਜਾਂ ਦਬਾਅ ਵਿਚ ਆ ਕੇ ਵਿਸ਼ਾ ਚੁਣਣਾ ਗਲਤ ਹੈ।
ਸਕੂਲ ਗਾਈਡੈਂਸ ਅਧਿਆਪਕ, ਅਧਿਆਪਕ ਅਤੇ ਮਾਪੇ ਵਿਦਿਆਰਥੀ ਦੀ ਰੁਚੀ ਅਤੇ ਯੋਗਤਾ ਨੂੰ ਸਮਝਣ ਵਿੱਚ ਮਦਦ ਕਰ ਸਕਦੇ ਹਨ।
ਮਾਪਿਆਂ ਨੂੰ ਆਪਣੀਆਂ ਇਛਾਵਾਂ ਬੱਚਿਆਂ ’ਤੇ ਥੋਪਣ ਦੀ ਥਾਂ, ਉਨ੍ਹਾਂ ਦੀ ਪਸੰਦ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਵਿਦਿਆਰਥੀਆਂ ਕੋਲ ਇੱਕ ਨਹੀਂ, ਦੋ ਟੀਚੇ ਹੋਣ ਚਾਹੀਦੇ ਹਨ – ਪਹਿਲਾ ਅਤੇ ਵਿਕਲਪਕ।
ਹਰ ਟੀਚੇ ਲਈ ਲੋੜੀਂਦੇ ਵਿਸ਼ਿਆਂ, ਕੋਰਸਾਂ ਅਤੇ ਸੰਭਾਵਤ ਰੁਜ਼ਗਾਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਤਕਨੀਕੀ ਸਿੱਖਿਆ ਮਹਿੰਗੀ ਹੋ ਸਕਦੀ ਹੈ, ਇਸ ਲਈ ਮਾਪਿਆਂ ਦੀ ਆਰਥਿਕ ਸਥਿਤੀ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਵੋਕੇਸ਼ਨਲ ਕੋਰਸਾਂ (ਜਿਵੇਂ ਮੋਬਾਈਲ ਰਿਪੇਅਰ, ਬਿਊਟੀ ਪਾਰਲਰ, ਫੈਸ਼ਨ ਡਿਜ਼ਾਈਨ, ਆਈਟੀ ਆਦਿ) ਰੁਜ਼ਗਾਰ ਦੇ ਮਜ਼ਬੂਤ ਮੌਕੇ ਦਿੰਦੇ ਹਨ।
ਹਰ ਵਿਦਿਆਰਥੀ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ, ਨਾ ਹੀ ਬਣਨਾ ਚਾਹੀਦਾ।
ਉਹ ਜਿਸ ਖੇਤਰ ਵਿੱਚ ਚੰਗਾ ਹੈ, ਉਸੇ ਨੂੰ ਅਪਣਾਉਣਾ ਸਭ ਤੋਂ ਵਧੀਆ ਹੁੰਦਾ ਹੈ।
ਦਸਵੀਂ ਤੋਂ ਬਾਅਦ ਵਿਸ਼ੇ ਦੀ ਚੋਣ – ਜੇਕਰ ਰੁਚੀ, ਯੋਗਤਾ, ਆਰਥਿਕ ਸਥਿਤੀ ਅਤੇ ਲੰਬੇ ਸਮੇਂ ਵਾਲੇ ਟੀਚਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ – ਤਾਂ ਵਿਦਿਆਰਥੀ ਨਿੱਘਾ ਤੇ ਖ਼ੁਸ਼ਹਾਲ ਰਾਹ ਚੁਣ ਸਕਦੇ ਹਨ।