UPSC Toper ਸ਼ਕਤੀ ਦੂਬੇ ਦੀ ਕਹਾਣੀ
ਮਿਤੀ: ਵੀਰਵਾਰ, 24 ਅਪ੍ਰੈਲ 2025
ਯੂਪੀਐਸਸੀ ਸਿਵਲ ਸੇਵਾਵਾਂ 2024 ਦੇ ਨਤੀਜੇ ਅੱਜ ਜਾਰੀ ਹੋਏ, ਜਿਸ ਵਿੱਚ ਸ਼ਕਤੀ ਦੂਬੇ ਨੇ ਰੈਂਕ 1 ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਉਹ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਗ੍ਰੈਜੂਏਟ ਅਤੇ BHU ਤੋਂ MSc ਟੌਪਰ ਰਹੀ ਹੈ।
ਉਸਨੇ ਦੱਸਿਆ ਕਿ ਤਿੰਨ ਵਾਰ UPSC ਪ੍ਰੀਲਿਮ ਪਾਸ ਨਹੀਂ ਹੋਈ। ਚੌਥੀ ਕੋਸ਼ਿਸ਼ ਵਿੱਚ ਇੰਟਰਵਿਊ ਤੱਕ ਪਹੁੰਚੀ ਪਰ 12 ਅੰਕਾਂ ਨਾਲ ਕੱਟਆਫ ਤੋਂ ਪਿੱਛੇ ਰਹਿ ਗਈ। ਇਹ ਸਮਾਂ ਉਸਦੇ ਲਈ ਨਿਰਾਸ਼ਾਜਨਕ ਸੀ। ਬਾਅਦ ਵਿੱਚ, ਪੰਜਵੀਂ ਕੋਸ਼ਿਸ਼ ਵਿੱਚ, ਉਸਨੇ UPSC ਟਾਪ ਕਰ ਲਿਆ।
ਉਹ 2018 ਤੋਂ ਤਿਆਰੀ ਕਰ ਰਹੀ ਸੀ। ਕੋਵਿਡ-19 ਦੌਰਾਨ ਦਿੱਲੀ ਤੋਂ ਘਰ ਆ ਕੇ ਘਰੋਂ ਹੀ ਪੜ੍ਹਾਈ ਕੀਤੀ। ਉਸਦੇ ਪਿਤਾ ਉੱਤਰ ਪ੍ਰਦੇਸ਼ ਪੁਲਿਸ ਵਿੱਚ ਸੇਵਾ ਰਤ ਹਨ।
ਯੂਪੀਐਸਸੀ ਦੇ 2024 ਨਤੀਜਿਆਂ ਅਨੁਸਾਰ:
ਹਰਸ਼ਿਤਾ ਗੋਇਲ – ਦੂਜਾ ਸਥਾਨ
ਕੋਮਲ ਪੂਨੀਆ – ਛੇਵਾਂ ਸਥਾਨ
ਆਯੂਸ਼ੀ ਬਸਨਾਲ – ਸੱਤਵਾਂ ਸਥਾਨ