ਪ੍ਰਧਾਨ ਮੰਤਰੀ ਮੋਦੀ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਦੇਸ਼ ਅਤੇ ਦੁਨੀਆ ਨੂੰ ਸੰਬੋਧਨ ਕਰਨਗੇ
ਦਿੱਲੀ, 27 ਅਪ੍ਰੈਲ 2025: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੁਪਹਿਰ 11 ਵਜੇ ਆਪਣੇ ਪ੍ਰਸਿੱਧ ‘ਮਨ ਕੀ ਬਾਤ’ ਪ੍ਰੋਗਰਾਮ ਦੇ ਜ਼ਰੀਏ ਦੇਸ਼ ਅਤੇ ਦੁਨੀਆਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਵਿੱਚ, ਉਹ ਵੱਖ-ਵੱਖ ਸਮਾਜਿਕ ਅਤੇ ਆਰਥਿਕ ਮੁੱਦਿਆਂ ਬਾਰੇ ਗੱਲਬਾਤ ਕਰਨਗੇ ਅਤੇ ਦੇਸ਼ਵਾਸੀਆਂ ਨੂੰ ਪ੍ਰੇਰਨਾ ਦੇਣ ਵਾਲੇ ਵਿਚਾਰ ਸਾਂਝੇ ਕਰਨਗੇ।
ਇਹ ਮਨ ਕੀ ਬਾਤ ਦਾ 121ਵਾਂ ਐਪੀਸੋਡ ਹੋਵੇਗਾ। ਇਸ ਦੇ ਨਾਲ ਹੀ ਅੱਜ ਸਮਾਜਵਾਦੀ ਪਾਰਟੀ ਦਫ਼ਤਰ ਵਿਖੇ ਸਪਾ ਯੂਥ ਬ੍ਰਿਗੇਡ ਦੀ ਮੀਟਿੰਗ ਬੁਲਾਈ ਗਈ ਹੈ। ਅਖਿਲੇਸ਼ ਯਾਦਵ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਹਮੇਸ਼ਾਂ ਆਪਣੇ ਇਸ ਪ੍ਰੋਗਰਾਮ ਵਿੱਚ ਲੋਕਾਂ ਨਾਲ ਸੰਬੰਧਿਤ ਵਿਸ਼ੇ, ਸਰਕਾਰੀ ਯੋਜਨਾਵਾਂ ਅਤੇ ਸਮਾਜਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਾਲੀਆਂ ਗੱਲਾਂ ਸ਼ੇਅਰ ਕਰਦੇ ਹਨ। ਇਸ ਦਫ਼ਾ, ਉਮੀਦ ਕੀਤੀ ਜਾ ਰਹੀ ਹੈ ਕਿ ਉਹ ਨਵੇਂ ਪ੍ਰੋਜੈਕਟਾਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਜ਼ਿਆਦਾ ਜਾਣਕਾਰੀ ਦਿਓਣਗੇ।
‘ਮਨ ਕੀ ਬਾਤ’ ਪ੍ਰੋਗਰਾਮ, ਜੋ ਕਿ ਲੱਖਾਂ ਲੋਕਾਂ ਤੱਕ ਪਹੁੰਚਦਾ ਹੈ ਅਤੇ ਇਸ ਨੂੰ ਰੇਡੀਓ, ਟੈਲੀਵਿਜ਼ਨ ਅਤੇ ਡਿਜ਼ੀਟਲ ਪਲੇਟਫਾਰਮਾਂ ਰਾਹੀਂ ਸੰਸਾਰ ਭਰ ਵਿੱਚ ਸੁਣਾਇਆ ਜਾਂਦਾ ਹੈ।