Saturday, March 29, 2025

ਮੁੰਬਈ ਵਿੱਚ ਲੋਕਲ ਟ੍ਰੇਨ ਨਾਲ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ

June 9, 2025 11:09 AM
Death

ਮੁੰਬਈ ਵਿੱਚ ਲੋਕਲ ਟ੍ਰੇਨ ਨਾਲ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ
ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਰੇਲਵੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਲੋਕਲ ਟ੍ਰੇਨ ਤੋਂ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਲ ਟ੍ਰੇਨ ਆਪਣੀ ਸਮਰੱਥਾ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇਹ ਘਟਨਾ ਮੁੰਬਰਾ ਅਤੇ ਦੀਵਾ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਹਾਦਸੇ ਦੇ ਸਮੇਂ ਪੁਸ਼ਪਕ ਐਕਸਪ੍ਰੈਸ ਅਤੇ ਕਸਾਰਾ ਲੋਕਲ ਇੱਕ ਦੂਜੇ ਨੂੰ ਪਾਰ ਕਰ ਰਹੇ ਸਨ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਭੀੜ-ਭੜੱਕੇ ਕਾਰਨ ਲੋਕ ਡੱਬੇ ਤੋਂ ਹੇਠਾਂ ਡਿੱਗ ਪਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਯਾਤਰੀ ਦਰਵਾਜ਼ਿਆਂ ‘ਤੇ ਲਟਕ ਕੇ ਯਾਤਰਾ ਕਰ ਰਹੇ ਸਨ। ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।

Have something to say? Post your comment

More Entries

    None Found