ਕੇਂਦਰ ਸਰਕਾਰ ਨੇ ਆਧਾਰ ਕਾਰਡ ਨਾਲ ਜੁੜਿਆ ਇੱਕ ਵੱਡਾ ਫੈਸਲਾ ਲਿਆਂਦਾ ਹੈ। ਹੁਣ ਬੱਚਿਆਂ ਅਤੇ ਕਿਸ਼ੋਰਾਂ ਨੂੰ ਨਵੀਂ ਰਜਿਸਟ੍ਰੇਸ਼ਨ ਜਾਂ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਲਈ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ।
ਪਹਿਲਾਂ ਇਸ ਸਹੂਲਤ ਲਈ ₹50 ਦੀ ਫੀਸ ਲਾਗੂ ਹੁੰਦੀ ਸੀ, ਪਰ ਸਰਕਾਰ ਨੇ ਇਸਨੂੰ ਪੂਰੀ ਤਰ੍ਹਾਂ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨਿਯਮ ਅਨੁਸਾਰ, ਇਹ ਛੂਟ 5 ਤੋਂ 7 ਸਾਲ ਦੀ ਉਮਰ ਦੇ ਬੱਚਿਆਂ ਅਤੇ 15 ਤੋਂ 17 ਸਾਲ ਦੇ ਕਿਸ਼ੋਰਾਂ ਨੂੰ ਮਿਲੇਗੀ।
ਇਸ ਫੈਸਲੇ ਨਾਲ ਲੱਖਾਂ ਪਰਿਵਾਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ, ਕਿਉਂਕਿ ਇਸ ਉਮਰ ਦੇ ਦੌਰਾਨ ਬੱਚਿਆਂ ਦੇ ਬਾਇਓਮੈਟ੍ਰਿਕਸ ਵਿੱਚ ਬਦਲਾਅ ਆਮ ਗੱਲ ਹੈ। ਇਸ ਲਈ ਸਰਕਾਰ ਦਾ ਮਕਸਦ ਹੈ ਕਿ ਹਰ ਬੱਚੇ ਦਾ ਆਧਾਰ ਡਾਟਾ ਸਮੇਂ-ਸਮੇਂ ‘ਤੇ ਸਹੀ ਢੰਗ ਨਾਲ ਅਪਡੇਟ ਰਹੇ।