ਚੇਨਈ ਸੁਪਰ ਕਿੰਗਜ਼ (CSK) ਨੇ ਆਈਪੀਐਲ 2025 ਦੇ ਬਾਕੀ ਮੈਚਾਂ ਲਈ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਉਰਵਿਲ ਪਟੇਲ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਉਰਵਿਲ ਨੂੰ ਇਹ ਮੌਕਾ ਵੰਸ਼ ਬੇਦੀ ਦੀ ਥਾਂ ਮਿਲਿਆ ਹੈ, ਜੋ ਖੱਬੇ ਪੈਰ ਦੇ ਲੀਗਾਮੈਂਟ ਵਿੱਚ ਚੋਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਉਰਵਿਲ ਪਟੇਲ ਨੇ ਸਈਅਦ ਮੁਸ਼ਤਾਕ ਅਲੀ ਟ੍ਰਾਫੀ ਵਿੱਚ ਸਿਰਫ਼ 28 ਗੇਂਦਾਂ ‘ਤੇ ਸੈਂਕੜਾ ਜੜ ਕੇ ਭਾਰਤ ਵੱਲੋਂ ਸਭ ਤੋਂ ਤੇਜ਼ T20 ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ ਸੀ। ਉਸਨੇ 47 T20 ਮੈਚਾਂ ਵਿੱਚ 1162 ਦੌੜਾਂ, 170 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਉਰਵਿਲ ਪਹਿਲਾਂ ਗੁਜਰਾਤ ਟਾਈਟਨਸ ਦਾ ਹਿੱਸਾ ਰਹਿ ਚੁੱਕਾ ਹੈ।
CSK ਪਲੇਆਫ਼ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਪਰ ਉਰਵਿਲ ਪਟੇਲ ਨੂੰ ਆਖਰੀ ਤਿੰਨ ਮੈਚਾਂ ਵਿੱਚ ਮੌਕਾ ਮਿਲ ਸਕਦਾ ਹੈ।