Saturday, March 29, 2025

ਪਹਿਲਗਾਮ ਦੇ ਅਪਰਾਧੀ ਦਾ ਘਰ ਬੰਬ ਨਾ ਉਡਿਆ ਦੂਜੇ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ (Video)

April 25, 2025 10:41 AM
Latest News 2025 04 25t104108.200

ਪਹਿਲਗਾਮ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਆਸਿਫ਼ ਸ਼ੇਖ ਦੇ ਘਰ ਨੂੰ ਵਿਸਫੋਟਕ ਸਮੱਗਰੀ ਮਿਲਣ ਅਤੇ ਸ਼ੱਕੀ ਡੱਬੇ ਦੇ ਮਿਲਣ ‘ਤੇ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਉਸ ਘਰ ਦੇ ਇੱਕ ਹਿੱਸੇ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ। ਇਸ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦਾ ਕੁਝ ਹਿੱਸਾ ਤਬਾਹ ਹੋ ਗਿਆ। ਦੂਜੇ ਸਥਾਨਕ ਅੱਤਵਾਦੀ ਆਦਿਲ ਸ਼ੇਖ ਦੇ ਘਰ ਨੂੰ ਤ੍ਰਾਲ ਵਿੱਚ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ।

ਪਹਿਲਗਾਮ ਹਮਲੇ ਵਿੱਚ 26 ਮਾਸੂਮ ਸੈਲਾਨੀਆਂ ਦੀ ਮੌਤ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ-ਸੰਬੰਧਤ ਅੱਤਵਾਦੀ ਸੰਗਠਨ ਟੀਆਰਐਫ ਨੇ ਲਈ ਹੈ। ਇਸ ਹਮਲੇ ਦੇ ਨੈੱਟਵਰਕ ਨੂੰ ਜੜ੍ਹੋਂ ਉਖਾੜਨ ਲਈ ਸੁਰੱਖਿਆ ਬਲਾਂ ਨੇ ਤਲਾਸ਼ੀ ਅਤੇ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਤਲਾਸ਼ੀ ਦੌਰਾਨ ਮਿਲੇ ਸ਼ੱਕੀ ਡੱਬੇ ਵਿੱਚੋਂ ਤਾਰਾਂ ਨਿਕਲ ਰਹੀਆਂ ਸਨ, ਜਿਸ ਨੂੰ ਆਈਈਡੀ ਸਮਝ ਕੇ ਮੌਕੇ ‘ਤੇ ਹੀ ਤਬਾਹ ਕਰ ਦਿੱਤਾ ਗਿਆ।

ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਹੋਰ ਵਿਸਫੋਟਕ ਸਮੱਗਰੀ ਦੀ ਭਾਲ ਜਾਰੀ ਰੱਖੀ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਹਮਲੇ ਦੀ ਯੋਜਨਾ ਲੰਬੇ ਸਮੇਂ ਤੋਂ ਬਣਾਈ ਜਾ ਰਹੀ ਸੀ।

ਇਸ ਕਾਰਵਾਈ ਨਾਲ ਭਾਰਤੀ ਫੌਜ ਅਤੇ ਪ੍ਰਸ਼ਾਸਨ ਨੇ ਅੱਤਵਾਦੀ ਜਾਲ ਨੂੰ ਖਤਮ ਕਰਨ ਅਤੇ ਭਵਿੱਖੀ ਹਮਲਿਆਂ ਨੂੰ ਰੋਕਣ ਲਈ ਕੜੀ ਸੁਰੱਖਿਆ ਪ੍ਰਦਾਨ ਕੀਤੀ ਹੈ।

Have something to say? Post your comment