IPL 2025 ਅੰਕ ਸੂਚੀ ਅਪਡੇਟ:
ਗੁਜਰਾਤ ਟਾਈਟਨਸ ਨੇ ਕੱਲ੍ਹ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ 58 ਦੌੜਾਂ ਨਾਲ ਜਿੱਤ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਗੁਜਰਾਤ ਨੇ ਹੁਣ ਤੱਕ 5 ਮੈਚ ਖੇਡ ਕੇ ਉਨ੍ਹਾਂ ਵਿੱਚੋਂ 4 ਜਿੱਤੇ ਹਨ। ਦਿੱਲੀ ਕੈਪੀਟਲਜ਼ 3 ਜਿੱਤਾਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਤੀਜੇ ਨੰਬਰ ‘ਤੇ ਹੈ।
ਦੂਜੇ ਪਾਸੇ, 3 ਵਾਰ ਦੀ IPL ਚੈਂਪੀਅਨ ਟੀਮਾਂ — ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ — ਦੀ ਹਾਲਤ ਨਾਜ਼ੁਕ ਹੋ ਗਈ ਹੈ। ਇਹ ਤਿੰਨੋਂ ਟੀਮਾਂ 5-5 ਮੈਚ ਖੇਡ ਚੁੱਕੀਆਂ ਹਨ ਅਤੇ ਹਰ ਇਕ ਨੇ 4 ਮੈਚ ਗੁਆ ਚੁੱਕੇ ਹਨ। ਇਸ ਕਾਰਨ, ਪਲੇਆਫ਼ ‘ਚ ਪਹੁੰਚਣਾ ਇਨ੍ਹਾਂ ਲਈ ਹੁਣ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਤਾਂ ਅੰਕ ਸੂਚੀ ਵਿੱਚ ਅਜੇ ਤਕ ਆਖਰੀ ਪਾਇਦਾਨ ‘ਤੇ ਹੀ ਟਿਕੀ ਹੋਈ ਹੈ। ਜੇਕਰ ਇਹ ਟੀਮਾਂ ਆਉਣ ਵਾਲੇ ਮੈਚਾਂ ‘ਚ ਵਧੀਆ ਪ੍ਰਦਰਸ਼ਨ ਨਹੀਂ ਕਰਦੀਆਂ, ਤਾਂ IPL 2025 ਤੋਂ ਬਾਹਰ ਹੋਣ ਦੀ ਸੰਭਾਵਨਾ ਕਾਫ਼ੀ ਵਧ ਜਾਵੇਗੀ।