ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ 10 ਵਿਕਟਾਂ ਨਾਲ ਹਰਾ ਕੇ ਆਈਪੀਐਲ 2025 ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਨੇ 12 ਵਿੱਚੋਂ 9 ਮੈਚ ਜਿੱਤ ਕੇ 18 ਅੰਕਾਂ ਨਾਲ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਐਤਵਾਰ, 18 ਮਈ ਨੂੰ ਅਰੁਣ ਜੇਤਲੀ ਸਟੇਡੀਅਮ ਵਿਖੇ ਖੇਡੇ ਗਏ ਮੈਚ ਵਿੱਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਕੇਵਲ 3 ਵਿਕਟਾਂ ਗਵਾ ਕੇ 199 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ ਸ਼ਾਨਦਾਰ ਸ਼ਤਕ ਲਗਾ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਜਵਾਬ ਵਿੱਚ, ਗੁਜਰਾਤ ਨੇ ਗੇਰ-ਤੋੜੀ ਜੋੜੀ ਦੇ ਦਮ ‘ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਸਾਈ ਸੁਦਰਸ਼ਨ ਨੇ 108 ਰਨ ਅਤੇ ਸ਼ੁਭਮਨ ਗਿੱਲ ਨੇ 93 ਰਨ ਦੀ ਨਾਟਆਉਟ ਪਾਰੀ ਖੇਡੀ।
ਇਹ ਮੌਜੂਦਾ ਸੀਜ਼ਨ ਵਿੱਚ ਗੁਜਰਾਤ ਦੀ ਨੌਵੀਂ ਜਿੱਤ ਸੀ। ਟੀਮ ਨੇ ਹੁਣ ਤੱਕ ਲਖਨਊ, ਰਾਜਸਥਾਨ ਅਤੇ ਪੰਜਾਬ ਕੋਲੋਂ ਮੈਚ ਗੁਆਏ ਹਨ। ਗੁਜਰਾਤ 2022 ਦੀ ਚੈਂਪੀਅਨ ਟੀਮ ਰਹੀ ਸੀ, 2023 ਵਿੱਚ ਦੂਜੇ ਸਥਾਨ ‘ਤੇ ਰਹੀ, ਪਰ 2024 ਵਿੱਚ ਲੀਗ ਪੜਾਅ ਤੋਂ ਬਾਹਰ ਹੋ ਗਈ ਸੀ। ਇਸ ਸਾਲ ਟੀਮ ਨੇ ਵਾਪਸੀ ਕਰਦਿਆਂ ਪਲੇਆਫ ਵਿੱਚ ਥਾਂ ਬਣਾਈ ਹੈ।
ਰਜਤ ਪਾਟੀਦਾਰ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਨੇ ਵੀ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਨੇ 12 ਮੈਚਾਂ ਵਿੱਚੋਂ 8 ਜਿੱਤੇ ਤੇ 3 ਗੁਆਏ ਹਨ। ਪਿਛਲਾ ਮੈਚ ਮੀਂਹ ਕਰਕੇ ਰੱਦ ਹੋ ਗਿਆ ਸੀ, ਜਿਸ ਕਰਕੇ ਅਗਲੇ ਮੈਚ ਦੀ ਉਡੀਕ ਸੀ, ਪਰ ਗੁਜਰਾਤ ਦੀ ਜਿੱਤ ਨੇ ਬੰਗਲੌਰ ਦੀ ਟੀਕਟ ਪੱਕੀ ਕਰ ਦਿੱਤੀ। ਇਹ ਬੰਗਲੌਰ ਦੀ 7ਵੀਂ ਪਲੇਆਫ ਦਾਖ਼ਲ ਹੈ। ਟੀਮ ਤਿੰਨ ਵਾਰ ਫਾਈਨਲ ਵਿੱਚ ਵੀ ਪਹੁੰਚੀ ਹੈ ਪਰ ਟਾਈਟਲ ਹਾਲੇ ਵੀ ਦੂਰ ਹੈ।
ਸ਼੍ਰੇਅਸ ਅਈਅਰ ਦੀ ਅਗਵਾਈ ਹੇਠ, ਪੰਜਾਬ ਕਿੰਗਜ਼ ਨੇ ਵੀ ਪਲੇਆਫ ਵਿੱਚ ਦਾਖ਼ਲ ਲੈ ਲਿਆ ਹੈ। ਟੀਮ ਨੇ 12 ਵਿੱਚੋਂ 8 ਮੈਚ ਜਿੱਤ ਕੇ ਅਗਲੇ ਦੌਰ ਲਈ ਕਵਾਲੀਫਾਈ ਕੀਤਾ। 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਟੀਮ ਪਲੇਆਫ ਵਿੱਚ ਪਹੁੰਚੀ ਹੈ। ਉਸ ਸਾਲ ਟੀਮ ਫਾਈਨਲ ਵਿੱਚ ਹਾਰ ਗਈ ਸੀ। ਇਸ ਤੋਂ ਇਲਾਵਾ, ਟੀਮ ਆਮ ਤੌਰ ‘ਤੇ ਲੀਗ ਪੜਾਅ ਤੱਕ ਹੀ ਸੀਮਤ ਰਹੀ ਸੀ।
ਦਿੱਲੀ ਵੱਲੋਂ ਕੇਐਲ ਰਾਹੁਲ ਨੇ 2025 ਆਈਪੀਐਲ ਦਾ ਆਪਣਾ 5ਵਾਂ ਸੈਂਕੜਾ ਲਗਾ ਕੇ ਸਭ ਦੀ ਵਾਅ ਵਧਾਈ। ਉਨ੍ਹਾਂ ਦੀ ਪਾਰੀ ਨੇ ਦਿੱਲੀ ਨੂੰ ਇੱਕ ਵਧੀਆ ਟੀਮ ਸਕੋਰ ਤੱਕ ਪਹੁੰਚਾਇਆ, ਭਾਵੇਂ ਉਨ੍ਹਾਂ ਦੀ ਟੀਮ ਮੈਚ ਹਾਰ ਗਈ।
ਗੁਜਰਾਤ ਟਾਈਟਨਜ਼, ਆਰਸੀਬੀ ਅਤੇ ਪੰਜਾਬ ਕਿੰਗਜ਼ ਤਿੰਨੋਂ ਨੇ ਆਈਪੀਐਲ 2025 ਦੇ ਪਲੇਆਫ ਲਈ ਦਾਖ਼ਲ ਲੈ ਲਿਆ ਹੈ। ਹੁਣ ਚੌਥੀ ਟੀਮ ਦੀ ਚੋਣ ਲਈ ਮੁਕਾਬਲਾ ਤੀਖਾ ਹੋ ਰਿਹਾ ਹੈ। ਅਗਲੇ ਕੁਝ ਮੈਚ ਇਸ ਦਾ ਫੈਸਲਾ ਕਰਨਗੇ।