ਛੱਤਤੀਸਗੜ੍ਹ ਦੇ ਨਾਰਾਇਣਪੁਰ ‘ਚ ਮਾਓਵਾਦੀਆਂ ਨਾਲ ਝੜਪ
ਛੱਤਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੂਝਮਾ਼ੜ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਾਲੇ ਹੋਈ ਝੜਪ ਦੌਰਾਨ 6 ਨਕਸਲੀਆਂ ਦੇ ਢੇਰ ਹੋਣ ਦੀ ਖ਼ਬਰ ਹੈ । ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਏ.ਕੇ.-47, ਐੱਸ.ਐੱਲ.ਆਰ. ਰਾਈਫਲ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ।ਸੁਰੱਖਿਆ ਬਲ ਇਲਾਕੇ ਵਿੱਚ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹਨ ਅਤੇ ਤਲਾਸ਼ੀ ਅਭਿਆਨ ਜਾਰੀ ਹੈ।