ਅੱਖਾਂ ਹੇਠਾਂ ਆ ਗਏ ਹਨ ਕਾਲੇ ਘੇਰੇ? ਇਨ੍ਹਾਂ 5 ਟਿੱਪਸ ਨਾਲ ਪਾਓ ਡਾਰਕ ਸਰਕਲਜ਼ ਤੋਂ ਛੁਟਕਾਰਾ
ਜੇ ਤੁਸੀਂ ਵੀ ਅੱਖਾਂ ਹੇਠਾਂ ਦੇ ਕਾਲੇ ਘੇਰਿਆਂ ਕਾਰਨ ਪਰੇਸ਼ਾਨ ਹੋ, ਤਾਂ ਇਹ 5 ਘਰੇਲੂ ਟਿੱਪਸ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ:
1: ਨੀਂਦ ਪੂਰੀ ਕਰੋ: ਹਰ ਰੋਜ਼ ਘੱਟੋ ਘੱਟ 7-8 ਘੰਟੇ ਦੀ ਨੀਂਦ ਲੋੜੀਂਦੀ ਹੈ, ਤਾਂ ਜੋ ਅੱਖਾਂ ਹੇਠਾਂ ਦੇ ਕਾਲੇ ਘੇਰੇ ਘਟ ਸਕਣ। ਇਸ ਲਈ ਨੀਂਦ ਪੂਰੀ ਕਰੋ।
2: ਆਈਸ ਪੈਕ ਲਗਾਓ: ਅੱਖਾਂ ਉੱਤੇ ਠੰਢਾ ਕੱਪੜਾ ਜਾਂ ਆਈਸ ਰੱਖਣ ਨਾਲ ਸੁਜਨ ਅਤੇ ਕਾਲੇ ਘੇਰੇ ਦੂਰ ਹੋ ਸਕਦੇ ਹਨ। ਇਸ ਲਈ ਬਰਫ਼ ਦੇ ਟੁੱਕੜੇ ਨਾਲ ਮਸਾਜ ਕਰੋ।
3: ਖੀਰੇ ਜਾਂ ਆਲੂ ਦੇ ਟੁਕੜੇ : ਆਲੂ ਜਾਂ ਖੀਰੇ ਦੀ ਵਰਤੋਂ ਵੀ ਚਮੜੀ ਨੂੰ ਠੰਢਕ ਪਹੁੰਚਾਉਂਦੇ ਹਨ ਅਤੇ ਅੱਖਾਂ ਹੇਠਾਂ ਬਣੇ ਹੋਏ ਕਾਲੇ ਘੇਰਿਆਂ ਨੂੰ ਘਟਾਉਂਦੇ ਹਨ।
4: ਹਾਈਡ੍ਰੇਟ ਰਹੋ: ਪਾਣੀ ਦੀ ਕਮੀ ਕਾਰਨ ਵੀ ਕਾਲੇ ਘੇਰੇ ਹੋ ਸਕਦੇ ਹਨ, ਇਸ ਲਈ ਦਿਨ ਭਰ ਚੰਗੀ ਮਾਤਰਾ ਵਿੱਚ ਪਾਣੀ ਪੀਓ।
5: ਵਿਟਾਮਿਨ E ਤੇ ਐਲੋਵੀਰਾ ਜੈਲ ਲਗਾਓ: ਇਹ ਚਮੜੀ ਨੂੰ ਨਮੀ ਦਿੰਦੇ ਹਨ ਅਤੇ ਕਾਲੇ ਘੇਰਿਆਂ ਨੂੰ ਹੌਲੀ-ਹੌਲੀ ਘਟਾਉਂਦੇ ਹਨ। ਇਸ ਲਈ ਤੁਸੀਂ ਇਸ ਦੀ ਵਰਤੋਂ ਵੀ ਕਰ ਸਕਦੇ ਹੋ।