ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਨਵੀਂ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਹਨ। ਹਾਲ ਹੀ ਵਿੱਚ ਆਮਿਰ ਖਾਨ ਨੂੰ ਮੁੰਬਈ ਹਵਾਈ ਅੱਡੇ ‘ਤੇ ਦੇਖਿਆ ਗਿਆ, ਜਿਥੇ ਗੌਰੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਖ਼ਾਸ ਤੌਰ ‘ਤੇ ਪਹੁੰਚੀ ਸੀ। ਜਿਵੇਂ ਹੀ ਆਮਿਰ ਖਾਨ ਏਅਰਪੋਰਟ ਤੋਂ ਬਾਹਰ ਆਏ, ਗੌਰੀ ਉਨ੍ਹਾਂ ਦੀ ਉਡੀਕ ਕਰ ਰਹੀ ਸੀ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਜਿਵੇਂ ਹੀ ਕੈਮਰਾ ਗੌਰੀ ਵੱਲ ਮੁੜਿਆ, ਉਹ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਆਮਿਰ ਖਾਨ ਕਾਰ ਦੇ ਨੇੜੇ ਆਉਂਦੇ ਹਨ, ਤਾਂ ਗੌਰੀ ਤੁਰੰਤ ਆਪਣੀ ਸੀਟ ਬਦਲ ਕੇ ਉਨ੍ਹਾਂ ਲਈ ਜਗ੍ਹਾ ਬਣਾਉਂਦੀ ਹੈ। ਇਹ ਮੋਮੈਂਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ ਅਤੇ ਫੈਨਜ਼ ਵੱਲੋਂ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਮਿਰ ਖਾਨ ਨੇ ਆਪਣੇ 69ਵੇਂ ਜਨਮਦਿਨ ‘ਤੇ ਗੌਰੀ ਨੂੰ ਮੀਡੀਆ ਸਾਹਮਣੇ ਇੰਟਰਡਿਊਸ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਚਰਚਾ ਵਿੱਚ ਹਨ। ਆਮਿਰ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਸਿਤਾਰ ਜ਼ਮੀਨ ਪਰ’ ਨੂੰ ਲੈ ਕੇ ਵੀ ਖ਼ਬਰਾਂ ਵਿੱਚ ਹਨ।
View this post on Instagram