Saturday, March 29, 2025

ਯੁੱਧ ਨਸ਼ਿਆਂ ਵਿਰੁੱਧ : ਫਾਜਿਲਕਾ Police ਦਾ ਨਸ਼ਾ ਤਸਕਰੀ ‘ਤੇ ਵੱਡਾ ਐਕਸ਼ਨ

May 24, 2025 4:50 PM
2.jfif

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਦਾ ਨਸ਼ਾ ਤਸਕਰੀ ਤੇ ਵੱਡਾ ਐਕਸ਼ਨ।

ਥਾਣਾ ਸਦਰ ਫਾਜਿਲਕਾ ਦੀ ਟੀਮ ਵੱਲੋਂ ਨਾਕਾਬੰਦੀ ਦੌਰਾਨ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 ਕਿਲੋ 25 ਗਰਾਮ ਹੈਰੋਇਨ ਕੀਤੀ ਬਰਾਮਦ।

 

ਫਾਜ਼ਿਲਕਾ: 24 ਮਈ 2025

 

ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰਾਂ ਦੇ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

1.jfif

ਇਸੇ ਮੁਹਿੰਮ ਦੇ ਤਹਿਤ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ 02 ਨਸ਼ਾ ਤਸਕਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

 

ਮਿਤੀ 23-05-2025 ਨੂੰ ਸਬ ਇੰਸਪੈਕਟਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਜੱਟਵਾਲੀ ਤੋਂ ਪਿੰਡ ਰਾਣਾ ਨੂੰ ਜਾਂਦੀ ਸੜਕ ਪਰ ਸ਼ੈਲਰਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਜੱਟਵਾਲੀ ਸਾਈਡ ਤੋਂ ਰਾਣਾ ਨੂੰ ਜਾਂਦਾ ਇੱਕ ਮੋਟਰ ਸਾਈਕਲ ਦਿਖਾਈ ਦਿੱਤਾ, ਜਿਸਤੇ ਦੋ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਮੋਟਰ ਸਾਈਕਲ ਸਵਾਰਾਂ ਨੂੰ ਚੈਕ ਕੀਤਾ ਅਤੇ ਉਪ ਕਪਤਾਨ ਪੁਲਿਸ (ਓਪ੍ਰੇਸ਼ਨ ਅਤੇ ਸਕਿਓਰਟੀ) ਫਾਜ਼ਿਲਕਾ ਅਵਿਨਾਸ਼ ਚੰਦਰ ਪੀ.ਪੀ.ਐਸ ਜੀ ਦੀ ਹਾਜਰੀ ਵਿਚ ਮੋਟਰਸਾਈਕਲ ਸਵਾਰਾਂ ਪਾਸੋਂ ਕਾਲੇ ਰੰਗ ਦੇ ਪਿੱਠੂ ਬੈਗ ਵਿੱਚੋਂ 01 ਕਿਲੋ 25 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਬਰਾਮਦ ਹੋਈ ਹੈਰੋਇਨ ਨੂੰ ਕਬਜਾ ਪੁਲਿਸ ਵਿੱਚ ਲਿਆ।

 

ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਹਿਚਾਣ ਮੋਹਿਤ ਪੁੱਤਰ ਸੁਰਜੀਤ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਨ ਪਿੰਡ ਸੈਦੇ ਕੇ ਹਿਠਾੜ ਥਾਣਾ ਸਦਰ ਫਾਜਿਲਕਾ ਵਜੋਂ ਹੋਈ। ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 130 ਮਿਤੀ 23-05-2025 ਜੁਰਮ 21 (ਸੀ)/29/61/85 NDPS ਐਕਟ ਥਾਣਾ ਸਦਰ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

 

ਮੁਕੱਦਮਾ ਨੰਬਰ: 130 ਮਿਤੀ 23-5-2025 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ

 

ਬਰਖਿਲਾਫ: 1. ਮੋਹਿਤ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੈਦੇ ਕੇ ਹਿਠਾੜ ਥਾਣਾ ਸਦਰ ਫਾਜਿਲਕਾ

2. ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸੈਦੇ ਕੇ ਹਿਠਾੜ

 

ਬਰਾਮਦਗੀ : 01 ਕਿਲੋ 25 ਗਰਾਮ ਹੈਰੋਇਨ

Have something to say? Post your comment