ਯਮੁਨਾ ਦੀ ਸਫਾਈ ਲਈ ਦਿੱਲੀ ਸਰਕਾਰ ਵਚਨਬੱਧ: ਰੇਖਾ ਗੁਪਤਾ
May 22, 2025 4:22 PM
- ਯਮੁਨਾ ਦੀ ਸਫਾਈ ਲਈ ਦਿੱਲੀ ਸਰਕਾਰ ਵਚਨਬੱਧ: ਰੇਖਾ ਗੁਪਤਾਦਿੱਲੀ ਜਲ ਬੋਰਡ ਦੀ ਚੇਅਰਪਰਸਨ ਰੇਖਾ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਯਮੁਨਾ ਨਦੀ ਦੀ ਸਫਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਨਦੀ ਵਿੱਚ ਗੰਦਗੀ ਪੈਣ ਤੋਂ ਰੋਕਣ ਲਈ ਨਵੀਂ ਟੈਕਨੋਲੋਜੀ ਅਤੇ ਟ੍ਰੀਟਮੈਂਟ ਪਲਾਂਟ ਲਾਗੂ ਕੀਤੇ ਜਾ ਰਹੇ ਹਨ। ਰੇਖਾ ਗੁਪਤਾ ਅਨੁਸਾਰ, ਯਮੁਨਾ ਦੀ ਪਵਿਤ੍ਰਤਾ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੀ ਭਾਗੀਦਾਰੀ ਵੀ ਲਾਜ਼ਮੀ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ‘ਯਮੁਨਾ ਸ਼ੁੱਧੀ ਮਿਸ਼ਨ’ ਤਹਿਤ ਕਈ ਪ੍ਰੋਜੈਕਟ ਤੇਜ਼ੀ ਨਾਲ ਚਲ ਰਹੇ ਹਨ।
Have something to say? Post your comment