Saturday, March 29, 2025

UGC ਨੇ ਕੋਰਸਾਂ ਲਈ ਨਵੇਂ ਨਿਯਮਾਂ ਦਾ ਕੀਤਾ ਐਲਾਨ

April 27, 2025 7:59 AM
Ugc Newx

UGC ਨੇ ਕੋਰਸਾਂ ਲਈ ਨਵੇਂ ਨਿਯਮਾਂ ਦਾ ਕੀਤਾ ਐਲਾਨ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 2025 ਤੋਂ ਅੰਡਰਗ੍ਰੈਜੁਏਟ (ਯੂਜੀ) ਅਤੇ ਪੋਸਟ ਗ੍ਰੈਜੂਏਟ (ਪੀਜੀ) ਕੋਰਸਾਂ ਲਈ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਇਹ ਨਵੇਂ ਦਿਸ਼ਾ-ਨਿਰਦੇਸ਼ ਰਾਸ਼ਟਰੀ ਸਿੱਖਿਆ ਨੀਤੀ (NEP 2020) ਦੇ ਤਹਿਤ ਲਾਗੂ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਉਦੇਸ਼ ਸਿੱਖਿਆ ਨੂੰ ਹੋਰ ਲਚਕਦਾਰ, ਵਿਦਿਆਰਥੀ-ਅਨੁਕੂਲ ਅਤੇ ਵਿਹਾਰਕ ਬਣਾਉਣਾ ਹੈ।

ਮੁੱਖ ਤਬਦੀਲੀਆਂ ਅਤੇ ਨਵੇਂ ਨਿਯਮ:

ਮਲਟੀਪਲ ਐਂਟਰੀ ਅਤੇ ਐਗਜ਼ਿਟ ਸਿਸਟਮ: ਹੁਣ ਵਿਦਿਆਰਥੀ ਇੱਕ, ਦੋ, ਤਿੰਨ ਜਾਂ ਚਾਰ ਸਾਲਾਂ ਬਾਅਦ ਕੋਰਸ ਛੱਡ ਸਕਦੇ ਹਨ।

1 ਸਾਲ ਪੂਰਾ ਕਰਨ ‘ਤੇ ਸਰਟੀਫਿਕੇਟ (40 ਕ੍ਰੈਡਿਟ)

2 ਸਾਲਾਂ ‘ਤੇ ਡਿਪਲੋਮਾ (80 ਕ੍ਰੈਡਿਟ)

3 ਸਾਲਾਂ ‘ਤੇ ਜਨਰਲ ਡਿਗਰੀ (120 ਕ੍ਰੈਡਿਟ)

4 ਸਾਲਾਂ ‘ਤੇ ਆਨਰਜ਼ ਜਾਂ ਖੋਜ ਡਿਗਰੀ (160 ਕ੍ਰੈਡਿਟ)

ਵਿਦਿਆਰਥੀ ਆਪਣੀ ਪੜ੍ਹਾਈ ਬਾਅਦ ਵਿੱਚ ਜਿੱਥੋਂ ਛੱਡੀ ਸੀ, ਉੱਥੋਂ ਹੀ ਦੁਬਾਰਾ ਸ਼ੁਰੂ ਕਰ ਸਕਦੇ ਹਨ।

ਕ੍ਰੈਡਿਟ ਸਿਸਟਮ ਅਤੇ ਅਕਾਦਮਿਕ ਬੈਂਕ ਆਫ ਕ੍ਰੈਡਿਟ (ABC): ਹਰ ਵਿਸ਼ੇ ਲਈ ਕ੍ਰੈਡਿਟ ਦਿੱਤੇ ਜਾਣਗੇ, ਜੋ ਇੱਕ ਡਿਜੀਟਲ ਸਿਸਟਮ (ABC) ਵਿੱਚ ਸਟੋਰ ਹੋਣਗੇ। ਵਿਦਿਆਰਥੀ ਇਹ ਕ੍ਰੈਡਿਟ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਇਕੱਠੇ, ਟ੍ਰਾਂਸਫਰ ਜਾਂ ਵਰਤ ਸਕਦੇ ਹਨ।

ਦੋ ਕੋਰਸ ਇੱਕੋ ਸਮੇਂ: ਵਿਦਿਆਰਥੀ ਹੁਣ ਇੱਕੋ ਸਮੇਂ ਦੋ UG ਜਾਂ PG ਕੋਰਸ ਕਰ ਸਕਦੇ ਹਨ, ਭਾਵੇਂ ਵੱਖ-ਵੱਖ ਯੂਨੀਵਰਸਿਟੀਆਂ ਜਾਂ ਵੱਖ-ਵੱਖ ਮੋਡ (ਆਫਲਾਈਨ, ਔਨਲਾਈਨ, ਦੂਰੀ ਸਿੱਖਿਆ) ਰਾਹੀਂ।

ਹੁਨਰ-ਅਧਾਰਤ ਸਿੱਖਿਆ: ਵਿਦਿਆਰਥੀਆਂ ਨੂੰ ਆਪਣੇ ਮੁੱਖ ਵਿਸ਼ੇ ਵਿੱਚ ਘੱਟੋ-ਘੱਟ 50% ਕ੍ਰੈਡਿਟ ਲੈਣੇ ਲਾਜ਼ਮੀ ਹਨ, ਬਾਕੀ ਕ੍ਰੈਡਿਟ ਕਿੱਤਾਮੁਖੀ ਕੋਰਸ, ਇੰਟਰਨਸ਼ਿਪ ਜਾਂ ਹੋਰ ਵਿਸ਼ਿਆਂ ਰਾਹੀਂ ਲਏ ਜਾ ਸਕਦੇ ਹਨ।

ਸਾਲ ਵਿੱਚ ਦੋ ਵਾਰ ਦਾਖਲਾ: ਹੁਣ ਯੂਨੀਵਰਸਿਟੀਆਂ ਵਿੱਚ ਦਾਖਲੇ ਸਾਲ ਵਿੱਚ ਦੋ ਵਾਰ-ਜੁਲਾਈ/ਅਗਸਤ ਅਤੇ ਜਨਵਰੀ/ਫਰਵਰੀ ਵਿੱਚ-ਹੋ ਸਕਣਗੇ। ਇਹ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਅਤੇ ਲਚਕਤਾ ਦਿੰਦਾ ਹੈ।

ਡਿਸ਼ਪਲਿਨ-ਅਗਨੋਸਟਿਕ ਦਾਖਲਾ: ਹੁਣ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ UG ਜਾਂ PG ਕੋਰਸ ਲਈ ਦਾਖਲਾ ਲੈ ਸਕਦੇ ਹਨ, ਭਾਵੇਂ ਉਨ੍ਹਾਂ ਦੀ ਪਿਛਲੀ ਪੜ੍ਹਾਈ ਕਿਸੇ ਹੋਰ ਵਿਸ਼ੇ ਵਿੱਚ ਹੋਵੇ। ਸਿਰਫ਼ ਲਾਜ਼ਮੀ ਦਾਖਲਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ।

ਹਾਜ਼ਰੀ ਨੀਤੀਆਂ ਵਿੱਚ ਲਚਕਤਾ: ਯੂਨੀਵਰਸਿਟੀਆਂ ਹੁਣ ਆਪਣੇ ਕੋਰਸਾਂ ਲਈ ਹਾਜ਼ਰੀ ਦੀ ਲੋੜ ਖੁਦ ਨਿਰਧਾਰਤ ਕਰ ਸਕਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਆਸਾਨੀ ਹੋਵੇਗੀ।

ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤਾ ਹੈ ਕਿ ਇਹ ਨਵੇਂ ਨਿਯਮ ਲਾਜ਼ਮੀ ਤੌਰ ‘ਤੇ ਲਾਗੂ ਕੀਤੇ ਜਾਣ। ਜੇਕਰ ਕੋਈ ਯੂਨੀਵਰਸਿਟੀ ਪਾਲਣਾ ਨਹੀਂ ਕਰਦੀ, ਤਾਂ ਯੂਜੀਸੀ ਉੱਤੇ ਕਾਰਵਾਈ ਕਰ ਸਕਦੀ ਹੈ, ਜਿਸ ਵਿੱਚ ਕੁਝ ਡਿਗਰੀਆਂ ਦੇਣ ‘ਤੇ ਰੋਕ ਵੀ ਸ਼ਾਮਲ ਹੋ ਸਕਦੀ ਹੈ।

Have something to say? Post your comment

More Entries

    None Found