ਟਰਾਂਸਜੈਂਡਰ ਵਿਅਕਤੀਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ‘ਟਰਾਂਸਜੈਂਡਰ ਪ੍ਰੋਟੈਕਸ਼ਨ ਸੈਲ’ ਦੀ ਸਥਾਪਨਾ
· ਸਮਾਜਕ ਨਿਆਂ ਤੇ ਸੁਰੱਖਿਆ ਪ੍ਰਤੀ ਮਾਲੇਰਕੋਟਲਾ ਪੁਲਿਸ ਦਾ ਇਕ ਹੋਰ ਵੱਡਾ ਕਦਮ
ਮਾਲੇਰਕੋਟਲਾ, 21 ਸਤੰਬਰ
ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਉਨਿਟੀ ਅਫੋਰਜ਼ ਡਵੀਜਨ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ, ਮਾਲੇਰਕੋਟਲਾ ਜ਼ਿਲ੍ਹੇ ਵਿੱਚ ਟਰਾਂਸਜੈਂਡਰ ਵਿਅਕਤੀਆਂ ਦੇ ਵਿਰੁੱਧ ਅਪਰਾਧਾਂ ਦੀ ਨਿਗਰਾਨੀ ਕਰਨ ਲਈ “ਟਰਾਂਸਜੈਂਡਰ ਪ੍ਰੋਟੈਕਸ਼ਨ ਸੈਲ” ਦੀ ਸਥਾਪਨਾ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਦਿੱਤੀ ।
ਇਹ ਸੈਲ ਟਰਾਂਸਜੈਂਡਰ ਪਰਸਨਜ਼ (ਅਧਿਕਾਰਾਂ ਦੀ ਸੁਰੱਖਿਆ) ਐਕਟ, 2019 ਦੇ ਅਧੀਨ ਕੰਮ ਕਰੇਗਾ ਅਤੇ ਇਸਦਾ ਉਦੇਸ਼ ਟਰਾਂਸਜੈਂਡਰ ਭਾਈਚਾਰੇ ਨੂੰ ਸੁਰੱਖਿਆ, ਕਾਨੂੰਨੀ ਸਹਾਇਤਾ ਅਤੇ ਸਮਾਜਕ ਨਿਆਂ ਮੁਹੱਈਆ ਕਰਵਾਉਣਾ ਹੈ।
ਜ਼ਿਲ੍ਹਾ ਪੱਧਰ ਉਪਰੋਕਤ ਸੈਲ ਦੇ ਨੋਡਲ ਅਫਸਰ ਸ੍ਰੀ ਮਾਨਵਜੀਤ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਸਥਾਨਕ), ਮਾਲੇਰਕੋਟਲਾ ਹੋਣਗੇ। ਇਸ ਸੈਲ ਵਿੱਚ ਸ਼ਾਮਲ ਅਧਿਕਾਰੀਆਂ ਦੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਜਿੰਦਰ ਸਿੰਘ ਇੰਚਾਰਜ, ਪੁਲਿਸ ਕੰਟਰੋਲ ਰੂਮ, ਮਾਲੇਰਕੋਟਲਾ ਜਿਨ੍ਹਾਂ ਮੋਬਾਇਲ ਨੰਬਰ 98140-96087,ਥਾਣੇਦਾਰ ਸੁਰਜੀਤ ਸਿੰਘ ਜਿਨ੍ਹਾਂ ਦਾ ਨੰਬਰ 79733-73951,ਸ.ਥ(ਐਲ.ਆਰ.) ਗੁਰਸਰਨ ਸਿੰਘ 95920-88662,ਸ.ਧ(ਐਲ.ਆਰ.) ਸੁਖਵਿੰਦਰ ਸਿੰਘ ਮੋਬਾਇਲ: 80547-12552 ਨੂੰ ਸ਼ਾਮਲ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਨੇ ਦੱਸਿਆ ਕਿ ਇਹ ਸੈਲ ਟਰਾਂਸਜੈਂਡਰ ਭਾਈਚਾਰੇ ਦੀਆਂ ਚੁਣੌਤੀਆਂ ਨੂੰ ਸਮਝਦਿਆਂ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਅਪਰਾਧਕ ਮਾਮਲਿਆਂ ਦੀ ਨਿਗਰਾਨੀ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਯਤਨ ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦੇ ਅਧਿਕਾਰ ਅਤੇ ਨਿਆਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਪੈਰਵੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਜੇਕਰ ਟਰਾਂਸਜੈਂਡਰ ਵਿਅਕਤੀਆਂ ਨਾਲ ਕਿਸੇ ਕਿਸਮ ਦਾ ਅਨਿਆਂ ਜਾਂ ਅਪਰਾਧ ਵਾਪਰਦਾ ਹੈ ਤਾਂ ਉਹ ਤੁਰੰਤ ਟਰਾਂਸਜੈਂਡਰ ਪ੍ਰੋਟੈਕਸ਼ਨ ਸੈਲ ਨਾਲ ਸੰਪਰਕ ਕਰ ਸਕਦੇ ਹਨ।