ਸ਼ਿਖਰ ਧਵਨ ਨੇ ਗੁਰੁਗ੍ਰਾਮ ‘ਚ 69 ਕਰੋੜ ਰੁਪਏ ਦਾ ਲਗਜ਼ਰੀ ਫਲੈਟ ਖਰੀਦਿਆ
ਸਾਬਕਾ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਇਕ ਵਾਰ ਫਿਰ ਖ਼ਬਰਾਂ ਵਿੱਚ ਹਨ। ਹੁਣਕੱਲ੍ਹੇ ਗੁਰੁਗ੍ਰਾਮ ਦੀ ਗੋਲਫ ਕੋਰਸ ਰੋਡ ‘ਤੇ DLF ਦੇ ਸੁਪਰ ਲਗਜ਼ਰੀ ਪ੍ਰੋਜੈਕਟ ‘ਦ ਦਹਲਿਆਜ਼’ ਵਿੱਚ ਉਨ੍ਹਾਂ ਵੱਲੋਂ ਖਰੀਦੇ ਅਲਿਸ਼ਾਨ ਫਲੈਟ ਨੇ ਲੋਕਾਂ ਦੀ ਧਿਆਨ ਖਿੱਚਿਆ ਹੈ। ਇਹ ਫਲੈਟ ਲਗਭਗ 69 ਕਰੋੜ ਰੁਪਏ ਦੀ ਕੀਮਤ ਦਾ ਹੈ।
ਰੀਅਲ ਐਸਟੇਟ ਰਿਪੋਰਟਾਂ ਅਨੁਸਾਰ, 6,040 ਵਰਗ ਫੁੱਟ ‘ਚ ਫੈਲੇ ਇਸ ਫਲੈਟ ਦੀ ਬੇਸ ਕੀਮਤ 65.61 ਕਰੋੜ ਹੈ, ਜਦਕਿ ਸਟਾਮਪ ਡਿਊਟੀ ਸਮੇਤ ਕੁੱਲ ਲਾਗਤ 68.89 ਕਰੋੜ ਰੁਪਏ ਆਉਂਦੀ ਹੈ। ਇਸ ਫਲੈਟ ਵਿੱਚ ਪ੍ਰਾਈਵੇਟ ਥੀਏਟਰ, ਸਵਿਮਿੰਗ ਪੂਲ, ਸਨ ਡੈਕ, ਅਤੇ ਸਮਾਰਟ ਹੋਮ ਵਰਗੀਆਂ ਸਭ ਲਗਜ਼ਰੀ ਸਹੂਲਤਾਂ ਹੋਣਗੀਆਂ।
ਹਾਲਾਂਕਿ, ਸ਼ਿਖਰ ਧਵਨ ਹਜੇ ਤੱਕ ਇਸ ਫਲੈਟ ਵਿੱਚ ਰਹਿਣ ਨਹੀਂ ਆਏ। ਧਵਨ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ ਅਤੇ ਉਹਨਾਂ ਦਾ ਪੁੱਤਰ ਵੀ ਮਾਂ ਦੇ ਨਾਲ ਹੀ ਰਹਿੰਦਾ ਹੈ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਧਵਨ ਇੱਥੇ ਆਪਣੀ ਆਇਰਿਸ਼ ਗਰਲਫ੍ਰੈਂਡ ਸੋਫੀ ਨਾਲ ਸ਼ਿਫਟ ਹੋ ਸਕਦੇ ਹਨ।