Saturday, March 29, 2025

PM MOdi 22 ਮਈ ਨੂੰ ਰਾਜਸਥਾਨ ਦਾ ਦੌਰਾ ਕਰਨਗੇ

May 21, 2025 10:02 AM
त्रिपुरा एकीकृत जल पार्क उद्घाटन

PM MOdi 22 ਮਈ ਨੂੰ ਰਾਜਸਥਾਨ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਬੀਕਾਨੇਰ ਦੇ ਪਲਾਨਾ ਵਿੱਚ 26,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰੋਜੈਕਟਾਂ ਵਿੱਚ ਰੇਲਵੇ, ਸੜਕ ਮਾਰਗ, ਬਿਜਲੀ, ਪਾਣੀ, ਨਵੀਨ ਅਤੇ ਅਖੁੱਟ ਊਰਜਾ ਸੈਕਟਰ ਸ਼ਾਮਲ ਹਨ

ਪ੍ਰਧਾਨ ਮੰਤਰੀ ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ 103 ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਮਈ ਨੂੰ ਰਾਜਸਥਾਨ ਦੇ ਦੌਰੇ ‘ਤੇ ਆਉਣਗੇ। ਉਹ ਬੀਕਾਨੇਰ ਜਾਣਗੇ ਅਤੇ ਸਵੇਰੇ ਕਰੀਬ 11 ਵਜੇ ਦੇਸ਼ਨੋਕ ਸਥਿਤ ਕਰਣੀ ਮਾਤਾ ਮੰਦਿਰ ਵਿੱਚ ਦਰਸ਼ਨ ਕਰਨਗੇ।
ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਸਵੇਰੇ ਲਗਭਗ 11:30 ਵਜੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ ਪੁਨਰਵਿਕਸਿਤ ਦੇਸ਼ਨੋਕ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਬੀਕਾਨੇਰ-ਮੁੰਬਈ ਐਕਸਪ੍ਰੈੱਸ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਇਸ ਦੇ ਬਾਅਦ, ਪ੍ਰਧਾਨ ਮੰਤਰੀ 26,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪਲਾਨਾ ਵਿੱਚ ਪ੍ਰਧਾਨ ਮੰਤਰੀ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਨਿਰੰਤਰ ਬਿਹਤਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ 1,100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ 103 ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ ਕਰਨਗੇ।

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ 1,300 ਤੋਂ ਅਧਿਕ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਪੁਨਰਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਖੇਤਰੀ ਵਾਸਤੂਕਲਾ ਨੂੰ ਪ੍ਰਤੀਬਿੰਬਿਤ ਕਰਨ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਕਰਣੀ ਮਾਤਾ ਮੰਦਿਰ ਵਿੱਚ ਆਉਣ ਵਾਲੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਦੀ ਸੇਵਾ ਕਰਨ ਵਾਲਾ ਦੇਸ਼ਨੋਕ ਰੇਲਵੇ ਸਟੇਸ਼ਨ ਮੰਦਿਰ ਵਾਸਤੂਕਲਾ, ਮਹਿਰਾਬ ਅਤੇ ਕਾਲਮ ਥੀਮ ਨਾਲ ਪ੍ਰੇਰਿਤ ਹੈ।

ਤੇਲੰਗਾਨਾ ਵਿੱਚ ਬੇਗਮਪੇਟ ਰੇਲਵੇ ਸਟੇਸ਼ਨ (Begumpet railway station) ਕਾਕਤੀਯ ਸਾਮਰਾਜ(Kakatiya empire) ਦੀ ਵਾਸਤੂਕਲਾ ਤੋਂ ਪ੍ਰੇਰਿਤ ਹੈ। ਬਿਹਾਰ ਵਿੱਚ ਥਾਵੇ ਸਟੇਸ਼ਨ ਵਿੱਚ 52 ਸ਼ਕਤੀ ਪੀਠਾਂ(Shakti Peethas) ਵਿੱਚੋਂ ਇੱਕ ਮਾਂ ਥਾਵੇਵਾਲੀ (Maa Thawewali) ਦੀ ਪ੍ਰਤੀਨਿਧਤਾ ਕਰਨ ਵਾਲੇ ਵਿਭਿੰਨ ਕੰਧ ਚਿੱਤਰਾਂ ਅਤੇ ਕਲਾਕ੍ਰਿਤੀਆਂ ਸ਼ਾਮਲ ਹਨ ਅਤੇ ਮਧੁਬਨੀ ਪੇਂਟਿੰਗ ਨੂੰ ਭੀ ਦਰਸਾਇਆ ਗਿਆ ਹੈ।

ਗੁਜਰਾਤ ਦਾ ਡਾਕੋਰ ਸਟੇਸ਼ਨ ਰਣਛੋਡਰਾਯ ਜੀ ਮਹਾਰਾਜ (Ranchhodrai Ji Maharaj) ਤੋਂ ਪ੍ਰੇਰਿਤ ਹੈ। ਦੇਸ਼ ਭਰ ਵਿੱਚ ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ ਵਿੱਚ ਸੱਭਿਆਚਾਰਕ ਵਿਰਾਸਤ ਦੇ ਨਾਲ ਆਧੁਨਿਕ ਬੁਨਿਆਦੀ ਢਾਂਚੇ, ਦਿੱਵਯਾਂਗਜਨਾਂ (Divyangjan) ਦੇ ਲਈ ਯਾਤਰੀ-ਕੇਂਦ੍ਰਿਤ ਸੁਵਿਧਾਵਾਂ ਅਤੇ ਯਾਤਰਾ ਦੇ ਅਨੁਭਵ ਨੂੰ ਬਿਹਤਰ ਕਰਨ ਦੇ ਲਈ ਟਿਕਾਊ ਪ੍ਰਥਾਵਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ।

ਭਾਰਤੀ ਰੇਲਵੇ ਆਪਣੇ ਨੈੱਟਵਰਕ ਦੇ 100% ਇਲੈਕਟ੍ਰੀਫਿਕੇਸ਼ਨ ਦੀ ਤਰਫ਼ ਅੱਗੇ ਵਧ ਰਿਹਾ ਹੈ, ਜਿਸ ਨਾਲ ਰੇਲਵੇ ਸੰਚਾਲਨ ਅਧਿਕ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਬਣ ਰਿਹਾ ਹੈ। ਇਸੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਚੂਰੂ-ਸਾਦੁਲਪੁਰ ਰੇਲ ਲਾਇਨ (58 ਕਿਲੋਮੀਟਰ) ਦਾ ਨੀਂਹ ਪੱਥਰ ਰੱਖਣਗੇ ਅਤੇ ਸੂਰਤਗੜ੍ਹ-ਫਲੋਦੀ (336 ਕਿਲੋਮੀਟਰ); ਫੁਲੇਰਾ- ਡੇਗਾਨਾ (109 ਕਿਲੋਮੀਟਰ); ਉਦੈਪੁਰ-ਹਿੰਮਤਨਗਰ (210 ਕਿਲੋਮੀਟਰ); ਫਲੋਦੀ-ਜੈਸਲਮੇਰ (157 ਕਿਲੋਮੀਟਰ) ਅਤੇ ਸਮਦੜੀ-ਬਾੜਮੇਰ (129 ਕਿਲੋਮੀਟਰ) ਰੇਲ ਲਾਇਨ ਇਲੈਕਟ੍ਰੀਫਿਕੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

Have something to say? Post your comment