Saturday, March 29, 2025

ਪੀ.ਏ.ਯੂ. ਦੇ ਵਿਦਿਆਰਥੀ ਨੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ

November 17, 2025 4:43 PM
News Oral Presentation
ਪੀ.ਏ.ਯੂ. ਦੇ ਵਿਦਿਆਰਥੀ ਨੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ
ਲੁਧਿਆਣਾ 17 ਨਵੰਬਰ, 2025

ਖੇਤੀਬਾੜੀ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥੀ ਕੁਮਾਰੀ ਨੀਰਜਾ ਸੇਕੀਆ ਨੂੰ ਬੀਤੇ ਦਿਨੀਂ ਭਾਰਤੀ ਪੋਸ਼ਣ ਸੁਸਾਇਟੀ ਵੱਲੋਂ ਹੈਦਰਾਬਾਦ ਵਿਖੇ ਕਰਵਾਈ 57ਵੀਂ ਸਲਾਨਾ ਕਾਨਫਰੰਸ ਦੌਰਾਨ ਮੌਖਿਕ ਪੇਸ਼ਕਾਰੀ ਵਿਚ ਇਨਾਮ ਜਿੱਤਣ ਦਾ ਮਾਣ ਹਾਸਲ ਹੋਇਆ| ਉਸਨੂੰ ਇਸ ਮੌਕੇ ਬਿਸਕੁਟ ਬਨਾਉਣ ਲਈ ਨਵੀਂ ਤਰ੍ਹਾਂ ਦੀ ਸਮੱਗਰੀ ਦੀ ਪ੍ਰੋਸੈਸਿੰਗ ਅਤੇ ਇਸਦੇ ਲਾਭ ਬਾਰੇ ਪੇਪਰ ਪੇਸ਼ਕਾਰੀ ਲਈ ਇਸ ਇਨਾਮ ਦੇ ਯੋਗ ਸਮਝਿਆ ਗਿਆ| ਇਸ ਮੌਕੇ ਵਿਦਿਆਰਥੀ ਦੇ ਨਿਗਰਾਨ ਡਾ. ਮੋਨਿਕਾ ਚੌਧਰੀ ਨੇ ਦੱਸਿਆ ਕਿ ਕਮਲ ਦੇ ਪੌਦਿਆਂ ਦੀਆਂ ਡੰਡੀਆਂ ਨੂੰ ਪ੍ਰੋਸੈੱਸ ਕਰਕੇ ਬਣਾਏ ਆਟੇ ਦੇ ਪੋਸ਼ਕ ਗੁਣਾਂ ਅਤੇ ਇਸ ਤੋਂ ਉਤਪਾਦ ਨਿਰਮਾਣ ਬਾਰੇ ਪੇਪਰ ਪੇਸ਼ ਕਰਕੇ ਕੁਮਾਰੀ ਨੀਰਜਾ ਸੇਕੀਆ ਨੇ ਬੇਹੱਦ ਵਿਲੱਖਣ ਅਤੇ ਨਿਵੇਕਲੀ ਖੋਜ ਦੀ ਪੇਸ਼ਕਾਰੀ ਕੀਤੀ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਤੋਂ ਇਲਾਵਾ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਕੁਮਾਰੀ ਸੇਕੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

Have something to say? Post your comment

More Entries

    None Found