ਵੈਲਿੰਗਟਨ | 6 ਜੂਨ 2025 – ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਤਜਰਬੇਕਾਰ ਕੋਚ ਰੌਬ ਵਾਲਟਰ ਨੂੰ ਆਪਣੀ ਰਾਸ਼ਟਰੀ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਨੂੰ ਟੈਸਟ, ਵਨਡੇ ਅਤੇ ਟੀ-20 ਤਿੰਨੋ ਫਾਰਮੈਟਾਂ ਦੀ ਕੋਚਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਨਿਯੁਕਤੀ ਤਿੰਨ ਸਾਲਾਂ ਲਈ ਹੋਈ ਹੈ ਜੋ 2028 ਓਲੰਪਿਕ ਤੱਕ ਜਾਰੀ ਰਹੇਗੀ।
ਰੌਬ ਵਾਲਟਰ, ਦੱਖਣੀ ਅਫਰੀਕਾ ਦੀ ਵ੍ਹਾਈਟ ਬਾਲ ਟੀਮ ਦੇ ਸਾਬਕਾ ਮੁੱਖ ਕੋਚ ਰਹਿ ਚੁੱਕੇ ਹਨ। ਉਨ੍ਹਾਂ ਦੇ ਦੌਰਾਨ:
2023 ਵਿਸ਼ਵ ਕੱਪ ਵਿੱਚ ਟੀਮ ਸੈਮੀਫਾਈਨਲ ‘ਚ ਪਹੁੰਚੀ।
2024 T20 ਵਿਸ਼ਵ ਕੱਪ ਦੇ ਫਾਈਨਲ ‘ਚ ਦਾਖਲ ਹੋਈ।
2025 ਚੈਂਪੀਅਨਜ਼ ਟਰਾਫੀ ਦੇ ਵੀ ਸੈਮੀਫਾਈਨਲ ਤੱਕ ਪਹੁੰਚ ਬਣਾਈ।
ਵਾਲਟਰ ਪਹਿਲਾਂ ਵੀ ਨਿਊਜ਼ੀਲੈਂਡ ਦੇ ਘਰੇਲੂ ਕ੍ਰਿਕਟ ਸੈੱਟਅੱਪ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ:
ਓਟਾਗੋ ਵੋਲਟਸ ਅਤੇ ਸੈਂਟਰਲ ਸਟੇਜਜ਼ ਦੀ ਕੋਚਿੰਗ ਕੀਤੀ।
2022 ਵਿੱਚ ਭਾਰਤ ਦੌਰੇ ਦੌਰਾਨ ਨਿਊਜ਼ੀਲੈਂਡ ਏ ਦੀ ਅਗਵਾਈ ਕੀਤੀ।
ਆਈਪੀਐਲ ਵਿੱਚ ਸਹਾਇਕ ਕੋਚ ਵਜੋਂ ਤਜਰਬਾ ਵੀ ਲਿਆ।
ਰੌਬ ਵਾਲਟਰ ਜੂਨ ਦੇ ਅੱਧ ਵਿੱਚ ਆਪਣਾ ਅਹੁਦਾ ਸੰਭਾਲਣਗੇ, ਅਤੇ ਜੁਲਾਈ ਵਿੱਚ ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।
ਪਿਛਲੇ ਮੁੱਖ ਕੋਚ ਗੈਰੀ ਸਟੀਡ ਨੇ ਹਾਲ ਹੀ ਵਿੱਚ ਅਸਤੀਫਾ ਦਿੱਤਾ ਸੀ। ਰੌਬ ਵਾਲਟਰ ਦੀ ਨਿਯੁਕਤੀ ਨਾਲ ਨਿਊਜ਼ੀਲੈਂਡ ਨੂੰ 2026 ਅਤੇ 2028 T20 ਵਿਸ਼ਵ ਕੱਪ, 2027 ਟੈਸਟ ਚੈਂਪੀਅਨਸ਼ਿਪ ਅਤੇ 2028 ਓਲੰਪਿਕ ਲਈ ਤਿਆਰ ਕਰਨ ਦੀ ਉਮੀਦ ਹੈ।