ਨੀਟ ਪੀਜੀ ਪ੍ਰੀਖਿਆ ਦਾ ਨਤੀਜਾ ਜਾਰੀ
ਨੀਟ ਪੋਸਟਗ੍ਰੈਜੂਏਟ (ਪੀਜੀ) ਪ੍ਰੀਖਿਆ ਦਾ ਨਤੀਜਾ ਅਧਿਕਾਰਕ ਤੌਰ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਵੀ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਆਪਣਾ ਸਕੋਰਕਾਰਡ NBEMS ਦੀ ਅਧਿਕਾਰਕ ਵੈਬਸਾਈਟ natboard.edu.in ਤੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। ਨਤੀਜਾ ਵੇਖਣ ਲਈ ਉਮੀਦਵਾਰਾਂ ਨੂੰ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਦਰਜ ਕਰਨਾ ਲਾਜ਼ਮੀ ਹੈ।