ਮੁੰਬਈ ‘ਚ ਮੋਨੋਰੇਲ ਟਰੇਨ ਫਸਣ ਦੀ ਘਟਨਾ ਮਗਰੋਂ ਸੇਵਾਵਾਂ ਮੁੜ ਬਹਾਲ
ਮੁੰਬਈ ਵਿੱਚ ਕੱਲ੍ਹ ਰਾਤ ਇੱਕ ਗੰਭੀਰ ਘਟਨਾ ਵਾਪਰੀ, ਜਦ ਮੋਨੋਰੇਲ ਟਰੇਨ (RST-4) ਭਕਤੀ ਪਾਰਕ ਅਤੇ ਚੇੰਬੂਰ ਸਟੇਸ਼ਨਾਂ ਦੇ ਦਰਮਿਆਨ, ਮੈਸੂਰ ਕਾਲੋਨੀ ਸਟੇਸ਼ਨ ਦੇ ਨੇੜੇ ਅਚਾਨਕ ਰੁੱਕ ਗਈ। ਇਸ ਟਰੇਨ ਵਿੱਚ ਲਗਭਗ 700 ਯਾਤਰੀ ਸਵਾਰ ਸਨ, ਜੋ ਇਸ ਤਕਨੀਕੀ ਖਰਾਬੀ ਕਾਰਨ ਟਰੇਨ ਵਿੱਚ ਫਸ ਗਏ ਸਨ।
ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਟੀਮਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਰੈਸਕਿਊ ਕਰ ਲਿਆ ਗਿਆ। ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉਨ੍ਹਾਂ ਨੂੰ ਸਹੀ ਥਾਂ ‘ਤੇ ਪਹੁੰਚਾਇਆ ਗਿਆ।
ਇਸ ਘਟਨਾ ਤੋਂ ਬਾਅਦ ਮੋਨੋਰੇਲ ਦੀਆਂ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਸੀ, ਪਰ ਤਕਨੀਕੀ ਜਾਂਚ ਅਤੇ ਰਿਪੇਅਰ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਸੇਵਾਵਾਂ ਫਿਰ ਤੋਂ ਬਹਾਲ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਮੋਨੋਰੇਲ ਦੀ ਸੁਰੱਖਿਆ ਪ੍ਰਣਾਲੀ ਦੀ ਸੰਪੂਰਨ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ