ਮੁੰਬਈ ‘ਚ ਦਹੀ ਹਾਂਡੀ ਦੌਰਾਨ ਦੁਖਦਾਈ ਹਾਦਸਾ
ਮੁੰਬਈ: ਦਹੀ ਹਾਂਡੀ ਤਿਉਹਾਰ ਮਨਾਉਂਦੇ ਹੋਏ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਦਹੀ ਹਾਂਡੀ ਦੀ ਰੱਸੀ ਬੰਨਦੇ ਸਮੇਂ ਹੇਠਾਂ ਜ਼ਮੀਨ ‘ਤੇ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ