ਮਨਮੋਹਨ ਸਿੰਘ ਦੀ ਤਸਵੀਰ ‘ਤੇ ਵਿਵਾਦ, ਰਾਜੋਆਣਾ ਵੱਲੋਂ ਐਸਜੀਪੀਸੀ ਨੂੰ ਚਿੱਠੀ ਰਾਹੀਂ ਇਤਰਾਜ਼
ਪਟਿਆਲਾ ਜੇਲ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਚਿੱਠੀ ਲਿਖ ਕੇ ਸਿੱਖ ਅਜਾਇਬ ਘਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦੇ ਫੈਸਲੇ ‘ਤੇ ਕੜਾ ਇਤਰਾਜ਼ ਜਤਾਇਆ ਹੈ। ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਮਨਮੋਹਨ ਸਿੰਘ ਨੂੰ “ਸਿੱਖਾਂ ਦੀ ਕਾਤਲ ਪਾਰਟੀ ਦਾ ਪ੍ਰਧਾਨ ਮੰਤਰੀ” ਕਰਾਰ ਦਿੰਦਿਆਂ ਆਰੋਪ ਲਗਾਇਆ ਕਿ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਪੀੜਤ ਸਿੱਖ ਭਾਈਚਾਰੇ ਨੂੰ ਇਨਸਾਫ ਨਹੀਂ ਦਿਵਾਇਆ। ਇਸੇ ਕਰਕੇ ਉਨ੍ਹਾਂ ਦੀ ਤਸਵੀਰ ਕਿਸੇ ਵੀ ਸਿੱਖ ਸੰਸਥਾ ਜਾਂ ਅਜਾਇਬ ਘਰ ਵਿੱਚ ਲਗਾਉਣਾ ਸਿੱਖ ਸਿਧਾਂਤਾਂ ਅਤੇ ਜਜ਼ਬਾਤਾਂ ਦੇ ਖਿਲਾਫ ਹੈ। ਰਾਜੋਆਣਾ ਨੇ ਐਸਜੀਪੀਸੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਵੇ। ਇਸ ਮਾਮਲੇ ਨੇ ਸਿੱਖ ਸੰਗਠਨਾਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ।