ਮੰਬਈ ਵਿੱਚ ਮੀਂਹ ਕਾਰਨ, 8 ਫਲਾਈਟਾਂ ਹੋਈਆਂ ਡਾਈਵਰਟ
ਮੁੰਬਈ ਵਿੱਚ ਭਾਰੀ ਮੀਂਹ ਦੇ ਚੱਲਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦੀ ਇਸ ਮਾਰ ਦੇ ਕਾਰਨ 8 ਫਲਾਈਟਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜਨਾ ਪਿਆ ਹੈ। ਇਹਨਾਂ ਵਿੱਚ 6 ਇੰਡੀਗੋ, 1 ਸਪਾਈਸ ਜੈੱਟ ਅਤੇ 1 ਏਅਰ ਇੰਡੀਆ ਦੀ ਫਲਾਈਟ ਸ਼ਾਮਲ ਹੈ। ਇਹ ਫਲਾਈਟਾਂ ਹੁਣ ਸੂਰਤ, ਅਹਿਮਦਾਬਾਦ ਅਤੇ ਹੈਦਰਾਬਾਦ ਵੱਲ ਡਾਈਵਰਟ ਕਰ ਦਿੱਤੀਆਂ ਗਈਆਂ ਹਨ।