Saturday, March 29, 2025

ਮੇਅਰ ਦਾ ‘ਝਾੜੂ ਪੋਚਾ’ ਬਿਆਨ ਸ਼ਰਮਨਾਕ ਤੇ ਨਿੰਦਨਯੋਗ : ਸਰਬਜੀਤ ਸਿੰਘ ਸਮਾਣਾ

May 24, 2025 6:30 PM
ਸਰਬਜੀਤ ਸਿੰਘ ਸਮਾਣਾ

ਮੇਅਰ ਦਾ ‘ਝਾੜੂ ਪੋਚਾ’ ਬਿਆਨ ਸ਼ਰਮਨਾਕ ਤੇ ਨਿੰਦਨਯੋਗ : ਸਰਬਜੀਤ ਸਿੰਘ ਸਮਾਣਾ

ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਆਪਣਾ ਸਟੈਂਡ ਸਪਸ਼ਟ ਕਰਨ

ਮੋਹਾਲੀ, 24 ਮਈ:
ਮੋਹਾਲੀ ਨਗਰ ਨਿਗਮ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਨਿਗਮ ਨੂੰ ਸਿਰਫ ‘ਝਾੜੂ ਪੋਚਾ ਲਾਉਣ ਵਾਲਾ ਅਦਾਰਾ’ ਦੱਸਣ ਵਾਲੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਨਗਰ ਨਿਗਮ ਦੇ ਸਨਮਾਨ ‘ਤੇ ਸਿੱਧਾ ਹਮਲਾ ਹੈ ਅਤੇ ਮੋਹਾਲੀ ਦੇ ਹਜ਼ਾਰਾਂ ਵਾਸੀਆਂ ਦੀ ਮਿਹਨਤ ਅਤੇ ਭਰੋਸੇ ਦੀ ਤੌਹੀਨ ਹੈ।

ਸਰਬਜੀਤ ਸਿੰਘ ਸਮਾਣਾ ਨੇ ਕਿਹਾ, “ਜੇ ਕੋਈ ਅਜਿਹਾ ਬਿਆਨ ਮੋਹਾਲੀ ਵਰਗੇ ਵਿਕਾਸਸ਼ੀਲ ਸ਼ਹਿਰ ਦੇ ਮੇਅਰ ਵੱਲੋਂ ਆਉਂਦਾ ਹੈ, ਤਾਂ ਇਹ ਸਿਰਫ਼ ਛੋਟੀ ਸੋਚ ਦੀ ਨਿਸ਼ਾਨੀ ਨਹੀਂ, ਬਲਕਿ ਮੇਅਰ ਮਨ ਰਹੇ ਹਨ ਕਿ ਉਹ ਆਪਣੇ ਕਾਰਜਕਾਲ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।”

ਉਨ੍ਹਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਸਿਰਫ਼ ਸਫਾਈ ਤੱਕ ਸੀਮਤ ਨਹੀਂ, ਬਲਕਿ ਇਹ ਪਾਰਕਾਂ ਦੀ ਡਿਵੈਲਪਮੈਂਟ, ਸੜਕਾਂ, ਸਟਰੀਟ ਲਾਈਟਾਂ, ਨਵੀਆਂ ਲਾਇਬ੍ਰੇਰੀਆਂ ਅਤੇ ਨਵੇਂ ਪ੍ਰੋਜੈਕਟਾਂ ਦੀ ਯੋਜਨਾ ਤੱਕ ਇਕ ਵੱਡੀ ਜ਼ਿੰਮੇਵਾਰੀ ਨਿਭਾਉਂਦਾ ਅਦਾਰਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦਾ ਬਜਟ 200 ਕਰੋੜ ਤੋਂ ਵੱਧ ਹੈ, ਜਿਸਦਾ ਜ਼ਿਕਰ ਕਰਦਿਆਂ ਇਹਨੂੰ “ਝਾੜੂ ਪੋਚਾ ਲਾਉਣ ਵਾਲਾ” ਅਦਾਰਾ ਕਹਿਣਾ ਬੇਹੱਦ ਸ਼ਰਮਨਾਕ ਹੈ।

ਉਨ੍ਹਾਂ ਅੱਗੇ ਕਿਹਾ, “ਮੈਂ ਆਪਣੇ ਸਾਥੀ ਕੌਂਸਲਰਾਂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਸਟੈਂਡ ਸਪਸ਼ਟ ਕਰਨ ਕਿ ਕੀ ਉਹ ਮੇਅਰ ਦੇ ਇਸ ਬਿਆਨ ਨਾਲ ਸਹਿਮਤ ਹਨ?”

ਸਮਾਣਾ ਨੇ ਕਿਹਾ ਕਿ ਨਗਰ ਨਿਗਮ ਨੂੰ ਝਾੜੂ ਪੋਚੇ ਵਾਲਾ ਅਦਾਰਾ ਦੱਸਣ ਵਾਲੇ ਮੋਹਾਲੀ ਨਗਰ ਨਿਗਮ ਦੇ ਮੇਅਰ ਮੋਹਾਲੀ ਵਿੱਚ ਸਫਾਈ ਦੇ ਮਾਮਲੇ ਵਿੱਚ ਵੀ ਪੂਰੀ ਤਰ੍ਹਾਂ ਫੇਲ ਸਾਬਿਤ ਹੋਏ ਹਨ।। ਉਹਨਾਂ ਕਿ ਮੋਹਾਲੀ ਵਿਚ ਸਫਾਈ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ। ਕਈ ਪਲਾਟ ਕੂੜੇ ਨਾਲ ਭਰੇ ਹੋਏ ਹਨ, ਕਈ ਥਾਵਾਂ ‘ਤੇ ਅੱਗ ਲੱਗ ਰਹੀ ਹੈ, ਅਤੇ ਪ੍ਰਸ਼ਾਸਨਿਕ ਤੌਰ ‘ਤੇ ਕੋਈ ਨਵਾਂ ਵਿਕਾਸ ਕੰਮ ਵੀ ਨਹੀਂ ਹੋਇਆ। ਉਨ੍ਹਾਂ ਆਖਿਆ ਕਿ, “ਜੇ ਮੇਅਰ ਸਾਹਿਬ ਆਪਣੀ ਜਵਾਬਦੇਹੀ ਤੋਂ ਭੱਜਣ ਲਈ ਇਨ੍ਹਾਂ ਕਿਸਮਾਂ ਦੇ ਬੇਬੁਨਿਆਦ ਬਿਆਨ ਦਿੰਦੇ ਹਨ, ਤਾਂ ਇਹ ਉਨ੍ਹਾਂ ਦੀ ਨਾਕਾਮੀ ਨੂੰ ਝਲਕਾਉਂਦਾ ਹੈ।

ਉਨ੍ਹਾਂ ਮੋਹਾਲੀ ਦੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਗਰ ਨਿਗਮ ਦੀ ਇਜ਼ਤ ਬਚਾਉਣ ਅਤੇ ਇਸਨੂੰ ਵਿਕਸਤ ਅਦਾਰਾ ਬਣਾਈ ਰੱਖਣ ਲਈ ਉਹ ਅੱਗੇ ਵੀ ਆਵਾਜ਼ ਚੁੱਕਦੇ ਰਹਿਣਗੇ।

Have something to say? Post your comment

More Entries

    None Found