Saturday, March 29, 2025

Ludhiana ByPoll: ਆਸ਼ੂ ਦੀ ਨਾਮਜ਼ਦਗੀ ਤੋਂ ਪਹਿਲਾਂ ਕਾਂਗਰਸ ਵੱਲੋਂ ਇੱਕਜੁੱਟਤਾ ਅਤੇ ਮਜ਼ਬੂਤੀ ਦਾ ਪ੍ਰਦਰਸ਼ਨ

May 29, 2025 6:35 PM
Harjot Bains visits Nangal Dam

ਆਸ਼ੂ ਦੀ ਨਾਮਜ਼ਦਗੀ ਤੋਂ ਪਹਿਲਾਂ ਕਾਂਗਰਸ ਵੱਲੋਂ ਇੱਕਜੁੱਟਤਾ ਅਤੇ ਮਜ਼ਬੂਤੀ ਦਾ ਪ੍ਰਦਰਸ਼ਨ

ਹੋਰਨਾਂ ਤੋਂ ਇਲਾਵਾ ਬਘੇਲ, ਚੰਨੀ, ਕਿਸ਼ੋਰੀ, ਵੜਿੰਗ ਵੀ ਰਹੇ ਮੌਜ਼ੂਦ

 

ਲੁਧਿਆਣਾ, 29 ਮਈ: ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕਾਂਗਰਸ ਨੇ ਅੱਜ ਮਜ਼ਬੂਤੀ ਅਤੇ ਏਕਤਾ ਦਾ ਪ੍ਰਦਰਸ਼ਨ ਕੀਤਾ।

 

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਜਨਰਲ ਸਕੱਤਰ ਇੰਚਾਰਜ ਪੰਜਾਬ ਕਾਂਗਰਸ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਹੋਰ ਸ਼ਾਮਲ ਹਨ।

 

ਇਸ ਮੌਕੇ ਬੋਲਦਿਆਂ, ਬਘੇਲ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ ਦੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ, ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗੱਲ ਕੰਧ ‘ਤੇ ਲਿਖੀ ਹੋਈ ਹੈ ਕਿ ਕਾਂਗਰਸ ਇਸ ਸੀਟ ਨੂੰ ਰਿਕਾਰਡ ਅੰਤਰ ਨਾਲ ਜਿੱਤੇਗੀ।

 

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਵੜਿੰਗ ਨੇ ਆਸ਼ੂ ਨੂੰ ਵਧਾਈ ਦਿੱਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਹ ਸੀਟ ਜਿੱਤਣਗੇ ਅਤੇ ਸੂਬੇ ਵਿੱਚ ਪਾਰਟੀ ਲਈ ਨਵੀਂ ਸ਼ੁਰੂਆਤ ਕਰਨਗੇ।

 

ਵੜਿੰਗ ਨੇ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਿਲ ਨਾਲ ਕੰਮ ਕਰਨ, ਜਿਵੇਂ ਕਿ ਉਹ ਆਪਣੀ ਨਿੱਜੀ ਚੋਣ ਲੜ ਰਹੇ ਹੋਣ। ਉਨ੍ਹਾਂ ਨੇ ਜੋਸ਼ ਨਾਲ ਭਰੇ ਵਰਕਰਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਹਰ ਕੋਈ ਵਿਧਾਇਕ ਬਣਨ ਜਾ ਰਿਹਾ ਹੈ ਅਤੇ ਇਹ ਹਰੇਕ ਪਾਰਟੀ ਵਰਕਰ ਦੀ ਜਿੱਤ ਹੋਵੇਗੀ।

 

ਇਸ ਮੌਕੇ ਬੋਲਦਿਆਂ, ਆਸ਼ੂ ਨੇ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਦੋਵੇਂ ਲੀਡਰਸ਼ਿਪਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਰੱਖਣ ਅਤੇ ਆਪਣਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਦੌਰਾਨ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਟਿੱਪਣੀ ਕੀਤੀ ਕਿ ਸਾਡੇ ਪ੍ਰਧਾਨ ਸਾਡੇ ਨਾਲ ਖੜ੍ਹੇ ਹਨ, ਹੁਣ ‘ਆਪ’ ਅਤੇ ਭਾਜਪਾ ਨੂੰ ਦੱਸਣ ਦਿਓ, ਉਨ੍ਹਾਂ ਦੇ ਸੂਬਾ ਪ੍ਰਧਾਨ ਕਿੱਥੇ ਹਨ?

 

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪੂਰੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਨੇ ਪਾਰਟੀ ਦੇ ਵਰਕਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ, ਜੋ ਇਸ ਸੀਟ ਨੂੰ ਵਾਪਸ ਜਿੱਤਣ ਦਾ ਵਿਸ਼ਵਾਸ ਮਹਿਸੂਸ ਕਰ ਰਹੇ ਹਨ, ਜਿਥੋਂ ਪਾਰਟੀ ਸਾਲ 2022 ਵਿੱਚ ਹਾਰ ਗਈ ਸੀ।

 

ਇਸ ਮੌਕੇ ਸ਼੍ਰੀਮਤੀ ਮਮਤਾ ਆਸ਼ੂ ਨੇ ਆਸ਼ੂ ਲਈ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ।

 

ਜਿਥੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਵਿਧਾਇਕਾ ਅਰੁਣਾ ਚੌਧਰੀ, ਸਾਬਕਾ ਮੰਤਰੀ ਵਿਜੇ ਇੰਦਰਾ ਸਿੰਗਲਾ, ਸ਼ਾਮ ਸੁੰਦਰ ਅਰੋੜਾ, ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ, ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਲਖਬੀਰ ਸਿੰਘ ਲੱਖਾ, ਕੁਲਦੀਪ ਵੈਦ, ਰਜਿੰਦਰ ਬੇਰੀ, ਸਾਬਕਾ ਯੂਥ ਕਾਂਗਰਸ ਪ੍ਰਧਾਨ ਰਮਿੰਦਰ ਸਿੰਘ ਆਵਲਾ, ਈਸ਼ਵਰਜੋਤ ਚੀਮਾ ਵੀ ਮੌਜੂਦ ਸਨ।

Have something to say? Post your comment