Saturday, March 29, 2025

ਲਦਾਖ ਦੇ ਨਵ ਨਿਯੁਕਤ ਲੈਫਟੀਨੈਂਟ ਗਵਰਨਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ*

July 22, 2025 4:32 PM
Img 20250722 Wa0004

ਲਦਾਖ ਦੇ ਨਵ ਨਿਯੁਕਤ ਲੈਫਟੀਨੈਂਟ ਗਵਰਨਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ*

*ਡੀਐਸਜੀਐੱਮਸੀ ਦੇ ਪ੍ਰਧਾਨ ਵੱਲੋਂ ਸਨਮਾਨ,ਸਿਰੋਪਾ ਭੇਂਟ*

ਨਵੀਂ ਦਿੱਲੀ 22 ਜੁਲਾਈ, 2025

ਲਦਾਖ ਦੇ ਨਵੇਂ ਨਿਯੁਕਤ ਲੈਫਟੀਨੈਂਟ ਗਵਰਨਰ ਸ਼੍ਰੀ ਕਵਿੰਦਰ ਗੁਪਤਾ ਨੇ ਅੱਜ ਇਥੇ ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ ਵਿਖੇ ਹਾਜ਼ਰੀ ਭਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ, ਅਤੇ ਸਿੱਖ ਸੰਗਤ ਵੱਲੋਂ ਉਨ੍ਹਾਂ ਨੂੰ ਸਿਰੋਪਾ ਅਤੇ ਸਿਮਰਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਵਧਾਈ ਦਿੱਤੀ ਅਤੇ ਲਦਾਖ ਦੇ ਲੈਫਟੀਨੈਂਟ ਗਵਰਨਰ ਵਜੋਂ ਉਨ੍ਹਾਂ ਦੇ ਪ੍ਰਭਾਵਸ਼ਾਲੀ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਉਨ੍ਹਾਂ ਨੂੰ ਰਾਸ਼ਟਰ ਅਤੇ ਲੋਕ ਸੇਵਾ ਦੇ ਇਸ ਉੱਚ ਆਦਰਸ਼ ਲਈ ਸੂਝਵਾਨਤਾ, ਹੌਸਲਾ ਅਤੇ ਨਿਸ਼ਠਾ ਨਾਲ ਭਰਪੂਰ ਰੱਖਣ।

ਸ. ਕਾਲਕਾ ਨੇ ਦੱਸਿਆ ਕਿ ਡੀਐਸਜੀਐੱਮਸੀ ਲਗਾਤਾਰ ਮਨੁੱਖਤਾ ਦੀ ਸੇਵਾ, ਆਧਿਆਤਮਿਕਤਾ, ਸ਼ਾਂਤੀ ਤੇ ਏਕਤਾ ਦੇ ਪ੍ਰਚਾਰ ਵਲ ਸਰਗਰਮ ਹੈ ਅਤੇ ਜੋ ਵੀ ਉਪਰਾਲੇ ਕੌਮੀ ਹਿਤਾਂ ਲਈ ਹੋਣਗੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੂਰੀ ਸਹਿਯੋਗੀ ਭੂਮਿਕਾ ਨਿਭਾਏਗੀ।

ਸ਼੍ਰੀ ਕਵਿੰਦਰ ਗੁਪਤਾ ਨੇ ਵੀ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਬਹੁਤ ਘੱਟ ਖ਼ਰਚੇ ‘ਤੇ ਉੱਚ ਪੱਧਰੀ ਸਿਹਤ ਸੇਵਾਵਾਂ ਦੇਣ ਦੀ ਸ਼ਲਾਘਾ ਕੀਤੀ।

ਉਨ੍ਹਾਂ ਦੀ ਇਹ ਯਾਤਰਾ ਸਿਰਫ਼ ਇੱਕ ਆਧਿਆਤਮਿਕ ਸਫਰ ਹੀ ਨਹੀਂ ਸੀ, ਸਗੋਂ ਇਹ ਆਪਸੀ ਸਨਮਾਨ, ਰਾਜਨੀਤਿਕ ਸਮਰਪਣ ਅਤੇ ਧਾਰਮਿਕ ਏਕਤਾ ਵੱਲ ਇੱਕ ਸੰਕੇਤ ਸੀ।

ਮੀਡੀਆ ਨਾਲ ਗੱਲ ਕਰਦਿਆਂ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸ਼੍ਰੀ ਗੁਪਤਾ ਜਿਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਅਤੇ ਕਈ ਸਾਲਾਂ ਦਾ ਕਾਲਜ ਵਿਦਿਆ ਦੌਰਾਨ ਜੀਵਨ ਪੰਜਾਬ ਵਿੱਚ ਬਿਤਾਇਆ, ਨੇ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਮੂਲੀਅਤ ਦਾ ਭਰੋਸਾ ਦਿੱਤਾ ਹੈ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਅਹੁਦੇਦਾਰਾਂ ਸਮੇਤ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੀ ਮੌਜੂਦ ਸਨ।

Have something to say? Post your comment

More Entries

    None Found