ਕੁੱਲੂ ‘ਚ ਬੱਦਲ ਫਟਿਆ, ਹੋਇਆ ਭਾਰੀ ਨੁਕਸਾਨ
ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਵਾਪਰੀ ਹੈ ਜਦੋਂ ਲਗਘਾਟੀ ਖੇਤਰ ‘ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ। ਇਸ ਆਸਮਾਨੀ ਆਫ਼ਤ ਕਾਰਨ ਦੀਆਂ ਕਈ ਦੁਕਾਨਾਂ, ਘਰਾਂ ਅਤੇ ਫਲਦਾਰ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਾਲਾਤ ਬਹੁਤ ਗੰਭੀਰ ਹਨ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਮੌਸਮ ਵਿਭਾਗ ਵੱਲੋਂ ਹੋਰ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।