Saturday, March 29, 2025

ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ: ਸ਼੍ਰੋਮਣੀ ਅਕਾਲੀ ਦਲ ਨਹੀਂ, ਸ਼੍ਰੋਮਣੀ ਭਗੌੜਾ ਦਲ ਦਾ ਚੁਣਿਆ ਗਿਆ ਪ੍ਰਧਾਨ

April 12, 2025 5:02 PM
Images (47)

ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ: ਸ਼੍ਰੋਮਣੀ ਅਕਾਲੀ ਦਲ ਨਹੀਂ, ਸ਼੍ਰੋਮਣੀ ਭਗੌੜਾ ਦਲ ਦਾ ਚੁਣਿਆ ਗਿਆ ਪ੍ਰਧਾਨ

 

ਚੰਡੀਗੜ੍ਹ – ਸਾਬਕਾ ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਕ ਵੱਡਾ ਬਿਆਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੋ ਪ੍ਰਧਾਨ ਚੁਣਿਆ ਗਿਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ, ਸਗੋਂ “ਸ਼੍ਰੋਮਣੀ ਭਗੌੜਾ ਦਲ” ਦਾ ਪ੍ਰਧਾਨ ਹੈ।

 

ਉਨ੍ਹਾਂ ਦੇ ਇਸ ਬਿਆਨ ਨੇ ਰਾਜਨੀਤਕ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਬੀਜੇਪੀ, ਆਪ ਅਤੇ ਕਾਂਗਰਸ ਵੱਲ ਮੋੜਦੇ ਹੋਏ ਚਤਾਵਨੀ ਭਰੇ ਅੰਦਾਜ਼ ‘ਚ ਕਿਹਾ ਕਿ, “ਬਹੁਤ ਖ਼ੁਸ਼ ਨਾ ਹੋਓ, ਇਕ ਦਿਨ ਨਵਾਂ ਅਕਾਲੀ ਦਲ ਉਠੇਗਾ।”

 

ਇਸ ਬਿਆਨ ਤੋਂ ਸਾਫ਼ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਜੇ ਵੀ ਸਿਆਸੀ ਮੋਰਚੇ ‘ਤੇ ਸਰਗਰਮ ਹਨ ਅਤੇ ਅਕਾਲੀ ਦਲ ਦੀ ਹਾਲੀਆ ਲੀਡਰਸ਼ਿਪ ‘ਤੇ ਉਨ੍ਹਾਂ ਦੀ ਨਾਰਾਜ਼ਗੀ ਖੁੱਲ ਕੇ ਸਾਹਮਣੇ ਆ ਗਈ ਹੈ।

 

Have something to say? Post your comment

More Entries

    None Found