ਆਓ ਅੱਜ ਤੁਹਾਨੂੰ ਦੱਸੀਏ ਆਲੂ ਵਾਲੇ ਆਲੂ ਨਾਨ ਸੌਫਟ ਅਤੇ ਸੌਖੇ ਤਰੀਕੇ ਨਾਲ ਕਿਵੇਂ ਬਣਾਈਏ। ਸਭ ਤੋਂ ਪਹਿਲਾ ਇਹ ਸਮੱਗਰੀ ਲਓ-:
ਇੱਕ ਕੌਲੀ ਆਟਾ (250ਗ੍ਰਾਮ)
ਦੋ ਉਬਲੇ ਹੋਏ ਆਲੂ
ਇੱਕ ਕੜਛੀ ਦਹੀਂ
ਤਿੰਨ ਹਰੀਆਂ ਮਿਰਚਾਂ
ਪੰਜ ਸੱਤ ਪੱਤੇ ਕੜੀ ਪੱਤੇ ਦੇ
ਹਰਾ ਧਨੀਆ ਸਵਾਦ ਅਨੁਸਾਰ
ਭੁੰਨਿਆ ਹੋਇਆ ਜੀਰਾ
ਚੁਟਕੀ ਅਜਵਾਇਨ
ਚੁਟਕੀ ਹਲਦੀ
ਚੁਟਕੀ ਕਸੂਰੀ ਮੇਥੀ
ਚੁਟਕੀ ਕਾਲੀ ਮਿਰਚ
ਚੁਟਕੀ ਲਾਲ ਮਿਰਚ
ਸਵਾਦ ਅਨੁਸਾਰ ਨਮਕ
ਇੱਕ ਮੀਡੀਅਮ ਪਿਆਜ਼
ਇਕ ਇੰਚ ਅਦਰਕ
ਦੋ ਚਮਚ ਦੇਸੀ ਘਿਓ ਜਾਂ ਤੇਲ ਆਟੇ ਵਿੱਚ ਪਾਉਣ ਲਈ
ਹੁਣ ਹਰੀ ਮਿਰਚ, ਅਦਰਕ, ਪਿਆਜ ਇਹਨਾਂ ਨੂੰ ਬਰੀਕ ਬਰੀਕ ਕੱਟ ਲਓ ਜਾਂ ਮਿਕਸਰ ਗਰਾਇਂਡਰ ਵਿੱਚ ਪੇਸਟ ਬਣਾ ਲਓ।
ਪਰਾਤ ਵਿੱਚ ਆਟਾ ਪਾਓ ਅਤੇ ਇਸ ਵਿੱਚ ਸਾਰੇ ਸੁੱਕੇ ਮਸਾਲੇ ਮਿਕਸ ਕਰ ਦਿਓ।
ਇਸ ਵਿੱਚ ਮੈਂਸ਼ ਕਰਕੇ ਆਲੂ ਪਾਓ ਅਤੇ ਜੋ ਪੇਸਟ ਬਣਾਈ ਹੈ ਉਹ ਵੀ ਮਿਲਾਓ। ਫਿਰ ਦਹੀਂ ਮਿਲਾ ਕੇ ਆਟੇ ਨੂੰ ਗੁੰਨ ਲਾਓ।
ਘਿਓ ਮਿਲਾ ਕੇ ਦੇਖੋ ਜੇਕਰ ਜਰੂਰਤ ਪਵੇ ਤਾਂ ਦੋ ਤਿੰਨ ਚਮਚ ਦੁੱਧ ਦੇ ਐਡ ਕਰ ਲਓ।
ਆਟੇ ਦੀ ਸੋਫਟ ਲੋਈ ਬਣਾ ਕੇ ਥੋੜਾ ਘਿਓ ਵਾਲਾ ਹੱਥ ਲਗਾ ਕੇ 10 ਮਿੰਟ ਲਈ ਰੈਸਟ ਕਰਨ ਲਈ ਰੱਖ ਦਿਓ।
ਯਾਦ ਰਹੇ ਇਸ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਨੀ।
ਰੋਟੀ ਬਣਾ ਕੇ ਮੱਖਣ ਨਾਲ ਪਰੋਸੋ।
ਅੰਬ ਦੀ ਚਟਨੀ, ਮਿਰਚ ਜਾਂ ਨਿੰਬੂ ਦਾ ਅਚਾਰ ਇਸ ਨਾਲ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ।
ਖਾ ਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ।
ਬੀ ਕੇ ਢਿੱਲੋਂ