ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਲਏ ਆਪਣੇ ਚੋਟੇ ਫੈਸਲੇ ‘ਚ ਵੱਡਾ ਪਲਟਾਵ ਕਰ ਦਿੱਤਾ ਹੈ। ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ 1000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਿਆਂ ‘ਤੇ ਲਾਈ ਗਈ ਪਾਬੰਦੀ ਹੁਣ ਹਟਾ ਲਈ ਗਈ ਹੈ।
ਅਦਾਲਤ ਦੇ ਦਬਾਅ ਹੇਠ ਸਰਕਾਰ ਨੇ ਵਾਪਸ ਲਿਆ ਫੈਸਲਾ
ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਅਮਰੀਕਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਦੀ ਕਾਨੂੰਨੀ ਮਾਨਤਾ ਰੱਦ ਕਰਨ ਦਾ ਜੋ ਫੈਸਲਾ ਕੀਤਾ ਸੀ, ਹੁਣ ਉਹ ਮੁੜ ਵਾਪਸ ਲਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਦੇ ਇੱਕ ਵਕੀਲ ਨੇ ਓਕਲੈਂਡ ਦੀ ਸੰਘੀ ਅਦਾਲਤ ਵਿੱਚ ਦੱਸਿਆ ਕਿ ਸਰਕਾਰ ਉਨ੍ਹਾਂ ਵਿਦਿਆਰਥੀਆਂ ਦੇ SEVIS ਰਿਕਾਰਡ ਦੁਬਾਰਾ ਸਰਗਰਮ ਕਰ ਰਹੀ ਹੈ, ਜੋ ਪਹਿਲਾਂ ਹਟਾਏ ਗਏ ਸਨ।
ਅਚਾਨਕ ਰੱਦ ਕੀਤੇ ਗਏ ਵੀਜ਼ੇ, ਵਿਦਿਆਰਥੀਆਂ ਨੇ ਕੀਤੀ ਕਾਨੂੰਨੀ ਕਾਰਵਾਈ
ਟਰੰਪ ਸਰਕਾਰ ਦੇ ਪਹਿਲੇ ਫੈਸਲੇ ਤੋਂ ਬਾਅਦ ਸੈਂਕੜੇ ਵਿਦਿਆਰਥੀਆਂ ਨੇ ਅਦਾਲਤਾਂ ਦਾ ਰੁਖ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਦੇ ਵੀਜ਼ੇ ਬਿਨਾਂ ਕੋਈ ਵਜ੍ਹਾ ਦੱਸੇ ਰੱਦ ਕਰ ਦਿੱਤੇ ਗਏ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਟ੍ਰੈਫਿਕ ਉਲੰਘਣ ਜਿਹੀਆਂ ਛੋਟੀਆਂ ਗਲਤੀਆਂ ਲਈ ਵੀ ਨਿਸ਼ਾਨਾ ਬਣਾਇਆ ਗਿਆ। ਸਰਕਾਰ ਵੱਲੋਂ ਅਜਿਹਾ ਕਿਹਾ ਗਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਅਪਰਾਧਿਕ ਰਿਕਾਰਡ ਦੇ ਆਧਾਰ ‘ਤੇ ਲਿਆ ਗਿਆ ਸੀ।
SEVIS ਰਿਕਾਰਡ ਮੁੜ ਕਰੇ ਜਾ ਰਹੇ ਹਨ ਸਰਗਰਮ
ਟਰੰਪ ਪ੍ਰਸ਼ਾਸਨ ਦੇ ਵਕੀਲ ਬ੍ਰਾਇਨ ਗ੍ਰੀਨ ਨੇ ਦੱਸਿਆ ਕਿ ICE ਇੱਕ ਨਵਾਂ ਢਾਂਚਾ ਤਿਆਰ ਕਰ ਰਿਹਾ ਹੈ ਜਿਸ ਰਾਹੀਂ SEVIS ਰਿਕਾਰਡਾਂ ਦੀ ਪੂਰੀ ਸਮੀਖਿਆ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੇ ਰਿਕਾਰਡ ਮਿਟਾਏ ਜਾਂ ਰੱਦ ਕੀਤੇ ਗਏ ਸਨ, ਉਨ੍ਹਾਂ ਨੂੰ ਹੁਣ ਦੁਬਾਰਾ ਕਿਰਿਆਸ਼ੀਲ ਕੀਤਾ ਜਾਵੇਗਾ। ਜਦ ਤੱਕ ਨਵੀਂ ਨੀਤੀ ਤਿਆਰ ਨਹੀਂ ਹੁੰਦੀ, SEVIS ਰਿਕਾਰਡ ਆਰੰਭਕ ਤੌਰ ‘ਤੇ ਬਰਕਰਾਰ ਰਹਿਣਗੇ।
SEVIS ਕੀ ਹੈ?
SEVIS (Student and Exchange Visitor Information System) ਅਮਰੀਕਾ ਦਾ ਇੱਕ ਡੇਟਾਬੇਸ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਅਤੇ ਰਿਹਾਇਸ਼ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ। ਇਹ ਸਿਸਟਮ ਐਫਬੀਆਈ ਦੇ ਅਧੀਨ ਨੈਸ਼ਨਲ ਕਰਾਈਮ ਇਨਫੋਰਮੇਸ਼ਨ ਸੈਂਟਰ ਵੱਲੋਂ ਚਲਾਇਆ ਜਾਂਦਾ ਹੈ।
ਅਦਾਲਤਾਂ ਨੇ ਪਹਿਲਾਂ ਹੀ ਦਿੱਤੇ ਸਨ ਅਸਥਾਈ ਰਾਹਤ ਆਦੇਸ਼
ਇਸ ਮਾਮਲੇ ‘ਚ, ਅਮਰੀਕਾ ਦੀਆਂ ਕਈ ਅਦਾਲਤਾਂ ਨੇ ਪਹਿਲਾਂ ਹੀ ਵਿਦਿਆਰਥੀਆਂ ਦੇ ਹੱਕ ‘ਚ ਫੈਸਲੇ ਦਿੰਦਿਆਂ ਸਰਕਾਰ ਨੂੰ ਰਿਕਾਰਡ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਹੁਣ ਸਰਕਾਰ ਨੇ ਅਪਨਾ ਪਿਛਲਾ ਫੈਸਲਾ ਵਾਪਸ ਲੈ ਕੇ, ਅਦਾਲਤਾਂ ਦੀ ਪਹਿਚਾਣ ਅਤੇ ਵਿਦਿਆਰਥੀਆਂ ਦੀ ਚਿੰਤਾ ਦੋਵਾਂ ਨੂੰ ਮਨਤਾ ਦਿੱਤੀ ਹੈ।