Saturday, March 29, 2025

ਚੰਡੀਗੜ੍ਹ PGI ਵਿਚ ਡਾਕਟਰ ਨਾਲ ਕੁੱਟਮਾਰ, ਮਰੀਜ਼ ਦੇ ਰਿਸ਼ਤੇਦਾਰਾਂ ‘ਤੇ ਕੇਸ ਦਰਜ

May 24, 2025 5:24 PM
Breaking News Newsup 9

ਚੰਡੀਗੜ੍ਹ PGI ਵਿਚ ਡਾਕਟਰ ਨਾਲ ਕੁੱਟਮਾਰ, ਮਰੀਜ਼ ਦੇ ਰਿਸ਼ਤੇਦਾਰਾਂ ‘ਤੇ ਕੇਸ ਦਰਜ

ਚੰਡੀਗੜ੍ਹ ਦੇ ਪ੍ਰਸਿੱਧ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਵਿੱਚ ਵੀਰਵਾਰ ਦਿਨ ਦਿਹਾੜੇ ਨਿਊਨੈਟੋਲੋਜੀ ICU (NNN-ICU) ਵਿੱਚ ਇੱਕ ਜੂਨੀਅਰ ਰੈਜ਼ੀਡੈਂਟ ਡਾਕਟਰ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕੀਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਨਵਜੰਮੇ ਬੱਚੇ ਦੀ ਮਾਂ ਨੇ ਡਾਕਟਰ ‘ਤੇ ਇਲਜ਼ਾਮ ਲਾਇਆ ਕਿ ਇਲਾਜ ਦੌਰਾਨ ਬੱਚੇ ਦੀ ਗਰਦਨ ‘ਤੇ ਨੀਲ ਪਏ ਹਨ

ਡਾਕਟਰ ਸਿੱਧਾਰਥ ਚੱਕਰਵਰਤੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬੱਚੇ ਦੀ ਮਾਂ ਨੇ ਪਹਿਲਾਂ ਉਨ੍ਹਾਂ ਨੂੰ ਧਮਕਾਇਆ, ਫਿਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ, ਜਿਨ੍ਹਾਂ ਨੇ ਆ ਕੇ ਉਨ੍ਹਾਂ ਨਾਲ ਥੱਪੜਾਂ, ਲੱਤਾਂ ਅਤੇ ਕੁੱਟਮਾਰ ਕੀਤੀ। ਡਾਕਟਰ ਨੂੰ ਕਾਲਰ ਫੜ ਕੇ ICU ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਗਈ। ਡਾਕਟਰ ਨੇ ਕਿਸੇ ਤਰੀਕੇ ਨਾਲ ਬਚ ਕੇ ICU ਵਿੱਚ ਦੌੜ ਕੇ ਆਪਣੀ ਜਾਨ ਬਚਾਈ

ਘਟਨਾ ਦੀ ਸੂਚਨਾ ਮਿਲਦੇ ਹੀ PGI ਦੀ ਸੁਰੱਖਿਆ ਟੀਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਡਾਕਟਰ ਨੂੰ ਜ਼ਖ਼ਮਾਂ ਦੀ ਪੁਸ਼ਟੀ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ। ਪੁਲਿਸ ਨੇ ਡਾਕਟਰ ਦੀ ਸ਼ਿਕਾਇਤ ‘ਤੇ ਮਰੀਜ਼ ਦੀ ਮਾਂ ਅਤੇ ਹੋਰ ਅਣਪਛਾਤੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ

ਡਾਕਟਰਾਂ ਵੱਲੋਂ ਘਟਨਾ ਦੀ ਨਿੰਦਾ

ਘਟਨਾ ਤੋਂ ਬਾਅਦ ਪੀਜੀਆਈ ਦੇ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ (ARD) ਵੱਲੋਂ ਵੱਡੀ ਨਿੰਦਾ ਕੀਤੀ ਗਈ। ARD ਦੇ ਪ੍ਰਧਾਨ ਡਾ. ਵਿਸ਼ਨੂ ਜਿੰਜਾ ਨੇ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਸਰਵੋਚ ਹੈ ਅਤੇ ਅਜਿਹੀ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਹੋਰ ਪੱਕੇ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

PGI ਪ੍ਰਸ਼ਾਸਨ ਨੇ ਵੀ ਘਟਨਾ ਦੀ ਜਾਂਚ ਅਤੇ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

Have something to say? Post your comment