Saturday, March 29, 2025

ਅਲਜ਼ਾਈਮਰ ਰੋਗ ਦੇ ਸ਼ੁਰੂਆਤੀ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ: ਤਜੁਰਬੇਕਾਰ

September 21, 2025 1:13 PM
Dr Sawan

ਅਲਜ਼ਾਈਮਰ ਰੋਗ ਦੇ ਸ਼ੁਰੂਆਤੀ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋਤਜੁਰਬੇਕਾਰ

ਹੁਸ਼ਿਆਰਪੁਰ : “ਅਲਜ਼ਾਇਮਰ ਰੋਗ ਨਾ ਸਿਰਫ਼ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਧੀਰੇ-ਧੀਰੇ ਸੋਚਣ, ਦਿਸ਼ਾ, ਭਾਸ਼ਾ ਅਤੇ ਸਾਦੇ ਕੰਮ ਕਰਨ ਦੀ ਸਮਰੱਥਾ ਨੂੰ ਵੀ ਖਰਾਬ ਕਰਦਾ ਹੈ।”

ਐਸੋਸੀਏਟ ਡਾਇਰੈਕਟਰ ਨਿਊਰੋਲੋਜੀ, ਮੈਕਸ ਹਸਪਤਾਲ ਡਾ. ਸਾਵਨ ਵਰਮਾ ਨੇ ਕਿਹਾ ਕਿ ਸ਼ੁਰੂਆਤੀ ਲੱਛਣ ਅਕਸਰ ਆਮ ਉਮਰ ਵਧਣ ਦੇ ਸੰਕੇਤਾਂ ਦੇ ਰੂਪ ਵਿੱਚ ਅਣਦੇਖੇ ਰਹਿੰਦੇ ਹਨ, ਪਰ ਸਮੇਂ ‘ਤੇ ਨਿਦਾਨ ਬਿਮਾਰੀ ਦੀ ਪ੍ਰਗਤੀ ਨੂੰ ਧੀਮਾ ਕਰਨ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਸਕਦਾ ਹੈ।

ਜੋਖਮ ਦੇ ਕਾਰਕਾਂ ਵਿੱਚ ਉਮਰ, ਪਰਿਵਾਰਕ ਇਤਿਹਾਸ, ਜੀਵਨ ਸ਼ੈਲੀ, ਧੂੰਮਰਪਾਨ, ਉੱਚ ਰਕਤਚਾਪ ਅਤੇ ਮਾਨਸਿਕ ਉਤੌਜਨਾ ਦੀ ਕਮੀ ਸ਼ਾਮਲ ਹਨ, ਡਾ. ਸਾਵਨ ਵਰਮਾ ਨੇ ਦੱਸਿਆ।

ਡਾ. ਸਾਵਨ ਵਰਮਾ ਨੇ ਅੱਗੇ ਕਿਹਾ ਕਿ ਵਰਤਮਾਨ ਵਿੱਚ ਅਲਜ਼ਾਈਮਰ ਦਾ ਕੋਈ ਇਲਾਜ ਨਹੀਂ ਹੈ, ਪਰ ਨਿਯਮਤ ਕਸਰਤ, ਸੰਤੁਲਿਤ ਖਾਣ-ਪੀਣ, ਸਮਾਜਿਕ ਜੁੜਾਅ ਅਤੇ ਮਾਨਸਿਕ ਗਤੀਵਿਧੀਆਂ ਨਾਲ ਖਤਰੇ ਨੂੰ ਘਟਾਇਆ ਜਾ ਸਕਦਾ ਹੈ।

ਪ੍ਰਾਰੰਭਿਕ ਹਸਤਖੇਪ, ਦਵਾਈਆਂ ਅਤੇ ਸਹਾਇਕ ਥੈਰੇਪੀ ਵੀ ਮਰੀਜ਼ਾਂ ਨੂੰ ਇਜ਼ਜ਼ਤ ਨਾਲ ਜੀਵਨ ਜੀਉਣ ਵਿੱਚ ਮਦਦ ਕਰ ਸਕਦੀਆਂ ਹਨ। ਅਲਜ਼ਾਈਮਰ ਸਿਰਫ਼ ਇੱਕ ਮਰੀਜ਼ ਦੀ ਬੀਮਾਰੀ ਨਹੀਂ ਹੈ, ਇਹ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ। ਮਿਲ ਕੇ, ਜਾਗਰੂਕਤਾ ਫੈਲਾਕੇ ਅਤੇ ਸਹਾਨੁਭੂਤੀ ਵੇਖਾਕੇ, ਅਸੀਂ ਪ੍ਰਭਾਵਿਤ ਲੋਕਾਂ ਲਈ ਇੱਕ ਵੱਧ ਸਹਾਇਕ ਵਾਤਾਵਰਨ ਬਣਾ ਸਕਦੇ ਹਾਂ।

Have something to say? Post your comment

More Entries

    None Found