AAP ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਹਫ਼ਤੇ ਵਿੱਚ ਇਕ ਵਾਰੀ ਪਰਿਵਾਰ ਨਾਲ ਈ-ਮੁਲਾਕਾਤ ਦੀ ਇਜਾਜਤ
ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਹਫ਼ਤੇ ਵਿੱਚ ਇਕ ਵਾਰੀ 5 ਮਿੰਟ ਲਈ ਆਪਣੇ ਪਰਿਵਾਰ ਨਾਲ ਈ-ਮੁਲਾਕਾਤ ਕਰਨ ਅਤੇ ਟੈਲੀਫੋਨ ’ਤੇ ਗੱਲਬਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਰੇਸ਼ ਬਾਲਿਆਨ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਭਾਵੇਂ ਨਰੇਸ਼ ਬਾਲਿਆਨ ਇੱਕ ਗੰਭੀਰ ਮਾਮਲੇ ਵਿੱਚ ਹਿਰਾਸਤ ਵਿੱਚ ਹਨ, ਪਰ ਉਨ੍ਹਾਂ ਦੇ ਮਾਨਵਿਕ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰ ਨਾਲ ਸੰਪਰਕ ਦੀ ਸੀਮਤ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਹ ਫੈਸਲਾ ਉਨ੍ਹਾਂ ਦੇ ਵਕੀਲ ਵੱਲੋਂ ਕੋਰਟ ਵਿੱਚ ਕੀਤੀ ਅਰਜ਼ੀ ਤੋਂ ਬਾਅਦ ਆਇਆ ਹੈ।