Himachal Pradesh : ਚੌਹਾਰਘਾਟੀ ‘ਚ ਬਾਦਲ ਫਟਣ ਕਾਰਨ ਹੋਇਆ ਨੁਕਸਾਨ
ਜ਼ਿਲ੍ਹਾ ਮੰਡੀ ਦੀ ਚੌਹਾਰਘਾਟੀ ਖੇਤਰ ਦੀ ਗ੍ਰਾਮ ਪੰਚਾਇਤ ਸਿਲ੍ਹਬੁਧਾਣੀ ‘ਚ ਬੀਤੀ ਰਾਤ ਬਾਦਲ ਫਟਣ ਦੀ ਘਟਨਾ ਵਾਪਰੀ। ਇਸ ਘਟਨਾ ਦੌਰਾਨ ਚਟਾਣਾਂ ਨੇ ਕੁਦਰਤੀ ਰਾਖੇ ਵਜੋਂ ਕੰਮ ਕਰਦੇ ਹੋਏ ਕੋਰਤੰਗ ਪਿੰਡ ਨੂੰ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ। ਜੇਕਰ ਇਹ ਚਟਾਣਾਂ ਨਾ ਹੁੰਦੀਆਂ ਤਾਂ ਹਾਦਸਾ ਕਾਫੀ ਵੱਡਾ ਹੋ ਸਕਦਾ ਸੀ।
ਹਾਦਸੇ ਤੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਸੁਚਨਾ ਨਹੀਂ ਮਿਲੀ।