Saturday, March 29, 2025

ਡਾ.B R ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ 11ਵੀਂ ਐਲੂਮਨੀ ਮੀਟ ਦਾ ਆਯੋਜਨ

April 13, 2025 6:36 PM
5773e98f 2a9f 4389 89b3 67c9f0666054

ਡਾ.ਬੀ ਆਰ ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ 11ਵੀਂ ਐਲੂਮਨੀ ਮੀਟ ਦਾ ਆਯੋਜਨ

 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਪ੍ਰੈਲ:

ਡਾ.ਬੀ ਆਰ ਅੰਬੇਡਕਰ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ (ਰਜਿ:) ਵੱਲੋਂ ਫੇਸ 3ਬੀ2 ਇੰਸਟੀਚਿਊਟ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਉਤਸਵ ਨੂੰ ਸਮਰਪਿਤ 11ਵੀਂ ਐਲੂਮਨੀ ਮੀਟ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਇੰਸਟੀਚਿਊਟ ਦੇ ਪਿੰਸੀਪਲ ਸ਼੍ਰੀ ਸੰਜੀਵ ਕੁਮਾਰ ਮੰਨਣ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦ ਕਿ ਇੰਸਟਰੱਕਟਰ ਸ਼੍ਰੀ ਰਾਕੇਸ਼ ਕੁਮਾਰ ਅਰੋੜਾ ਅਤੇ ਸ੍ਰੀ ਸਵਰਨ ਸਿੰਘ, ਸ਼੍ਰੀਮਤੀ ਲਖਬੀਰ ਕੌਰ ਸੁਪਰਡੈਂਟ, ਪ੍ਰੋਫੈਸਰ ਸਰਬਜੀਤ ਕੌਰ, ਸ਼੍ਰੀਮਤੀ ਜੀਵਨ ਜੋਤੀ ਅਤੇ ਪ੍ਰੋਫੈਸਰ ਅਨਿਲ ਕੁਮਾਰ ਨੇ ਵਿਸੇ਼ਸ਼ ਤੌਰ ਤੇ ਸ਼ਿਰਕਤ ਕੀਤੀ।

ਪ੍ਰਿੰਸੀਪਲ ਸ਼੍ਰੀ ਮੰਨਣ, ਵੱਖ–ਵੱਖ ਸਖਸ਼ੀਅਤਾਂ ਅਤੇ ਪੁਰਾਣੇ ਤੇ ਨਵੇਂ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਅੱਗੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਸਮਾਗਮ ਦੌਰਾਨ ਵੱਖ–ਵੱਖ ਸਖਸ਼ੀਅਤਾਂ ਵੱਲੋਂ ਡਾ. ਬੀ ਆਰ ਅੰਬੇਡਕਰ ਦੇ ਜੀਵਨ ਸਬੰਧੀ ਚਾਨਣਾ ਪਾਇਆ ਗਿਆ ਅਤੇ ਉਹਨਾਂ ਵੱਲੋਂ ਦਿਖਾਏ ਗਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ “ਪੇ ਬੈਕ ਟੂ ਸੁਸਾਇਟੀ” ਵਿਸ਼ੇ ਤੇ ਹੋਏ ਸੈਮੀਨਾਰ ਦੌਰਾਨ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਨਵੇਂ ਸਿਖਿਆਰਥੀਆਂ ਦੀ ਭਲਾਈ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਗਿਆ। ਮੁੱਖ ਮਹਿਮਾਨ ਸ੍ਰੀ ਮੰਨਣ ਜੀ ਵੱਲੋਂ ਪਿਛਲੇ ਸਾਲ ਦੌਰਾਨ ਇੰਸਟੀਚਿਊਟ ਵਿਖੇ ਹੋਏ ਨਵੀਨੀਕਰਣ ਦੇ ਕੰਮਾਂ ਤੇ ਚਾਨਣਾ ਪਾਇਆ ਅਤੇ ਰਹਿੰਦੇ ਕਾਰਜ ਆਉਣ ਵਾਲੇ ਸਾਲ ਦੌਰਾਨ ਜਲਦ ਹੀ ਨੇਪਰੇ ਚੜਾਉਣ ਦਾ ਸੰਕਲਪ ਦੁਹਰਾਇਆ।

ਸ਼੍ਰੀ ਰਾਕੇਸ਼ ਕੁਮਾਰ ਅਰੋੜਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦੀ ਤਰ੍ਹਾਂ ਨਵੇਂ ਸਿਖਿਆਰਥੀਆਂ ਨੂੰ ਵੀ ਅਨੁਸਾਸ਼ਨ ਵਿੱਚ ਰਹਿ ਕੇ ਆਪਣੇ ਮਿਥੇ ਟੀਚੇ ‘ਤੇ ਪਹੁੰਚਣ ਲਈ ਨਿਰੰਤਰ ਮਿਹਨਤ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਦੇ ਬਹੁਤ ਧੰਨਵਾਦੀ ਹਨ ਜਿਹੜੇ ਕਿ ਹਰ ਸਮੇਂ ਨਿੱਜੀ ਤੌਰ ਤੇ ਯੋਗਦਾਨ ਰਾਹੀਂ ਇਸ ਸੰਸਥਾ ਦੀ ਬਿਹਤਰੀ ਲਈ ਤਿਆਰ ਰਹਿੰਦੇ ਹਨ।

ਸ਼੍ਰੀ ਭੁਪਿੰਦਰ ਸਿੰਘ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਟਰੱਕਟਰ ਸ਼੍ਰੀ ਸਵਰਨ ਸਿੰਘ, ਪ੍ਰੋਫੈਸਰ ਅਨਿਲ ਕੁਮਾਰ, ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਸੁਨੀਲ ਕੁਮਾਰ, ਕਮਾਂਡੈਂਟ ਸ਼੍ਰੀ ਵਿਜੇ ਕੁਮਾਰ, ਪਿੰਸੀਪਲ ਕਸ਼ਮੀਰ ਕੌਰ, ਐਡਵੋਕੇਟ ਗੁਰਦੀਪ ਸਿੰਘ ਅਤੇ ਵਿਦਿਆਰਥੀਆਂ ਵੱਲੋਂ ਸੰਬੋਧਨ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀ ਜਿਹੜੇ ਵੱਖ–ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਹਨ, ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀ ਮਲਕੀਤ ਰਾਮ, ਸ਼੍ਰੀ ਰੇਸ਼ਮ ਸਿੰਘ, ਸ਼੍ਰੀ ਤਸਵੀਰ ਲਾਲ, ਸੱਤਿਆ ਰਾਣੀ, ਕਸ਼ਮੀਰ ਕੌਰ, ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਬਲਵੀਰ ਕੁਮਾਰ, ਸ਼੍ਰੀ ਜੰਗੀਰ ਸਿੰਘ, ਸ਼੍ਰੀ ਬਲਦੇਵ ਸਿੰਘ, ਸ਼੍ਰੀ ਨਸੀਬ ਸਿੰਘ, ਤਰਸੇਮ ਕੌਰ ਅਤੇ ਸ਼੍ਰੀ ਦਲਜੀਤ ਸਿੰਘ ਆਦਿ ਨਾਂ ਸ਼ਾਮਿਲ ਹਨ।

ਸ਼੍ਰੀ ਹਰਭਜਨ ਜੱਲੋਵਾਲ ਅਤੇ ਰਮਨਦੀਪ ਕੌਰ ਨੇ ਵੀ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਆਪਣੀ ਹਾਜ਼ਰੀ ਲੁਆਈ।

ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤੇਜਿੰਦਰ ਸਿੰਘ ਨੇ ਸਾਲ 2013 ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਬਿਹਤਰ ਕਰਨ ਲਈ ਮੈਂਬਰਾਂ ਵੱਲੋਂ ਪਾਏ ਜਾ ਰਹੇ ਨਿਰੰਤਰ ਵਿੱਤੀ ਸਹਿਯੋਗ ਲਈ ਧੰਨਵਾਦ ਕੀਤਾ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਬਜੀਤ ਸਿੰਘ, ਸਤਵਿੰਦਰ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਜਸਬੀਰ ਸਿੰਘ, ਸੁਰਜੀਤ ਸਿੰਘ, ਤਸਵੀਰ ਲਾਲ, ਜੇ. ਪੀ. ਸਿੱਧੂ, ਹੇਮ ਰਾਜ, ਨਸੀਬ ਸਿੰਘ, ਅਮਰ ਨਾਥ, ਰੇਸ਼ਮ ਸਿੰਘ, ਦਵਿੰਦਰ ਕੁਮਾਰ, ਦਲਜੀਤ ਰਾਮ, ਮਲਕੀਤ ਰਾਮ, ਜਸਵੀਰ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ, ਅਮਰਜੀਤ, ਦਵਿੰਦਰ ਕੁਮਾਰ, ਸ਼੍ਰੀਮਤੀ ਸੁਦੇਸ਼ ਕੁਮਾਰੀ, ਜਗਦੀਸ਼ ਕੁਮਾਰ, ਮੋਹਨ ਲਾਲ, ਹਰੀ ਸਿੰਘ, ਮਹਿੰਦਰ ਰਾਮ, ਨਰਿੰਦਰ ਕੌਰ, ਸਿਕੰਦਰ ਸਿੰਘ, ਪਵਨ ਕੁਮਾਰ, ਸੰਦੀਪ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ, ਕਰਮ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਰਾਣੇ ਅਤੇ ਨਵੇਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਸਟੇਜ ਸੰਚਾਲਨ ਦੀ ਜਿੰਮੇਂਵਾਰੀ ਸ਼੍ਰੀ ਹਰਵਿੰਦਰ ਸਿੰਘ ਰੋਮੀ ਵੱਲੋਂ ਆਪਣੇ ਵੱਖਰੇ ਅੰਦਾਜ਼ ਰਾਹੀਂ ਬਾਖੂਬੀ ਨਿਭਾਈ ਗਈ।

Have something to say? Post your comment

More Entries

    None Found