ਇਸਲਾਮਾਬਾਦ ‘ਚ ਟਰੰਪ ਪਰਿਵਾਰ ਦੀ ਕੰਪਨੀ ਨਾਲ ਪਾਕਿਸਤਾਨ ਦਾ ਕ੍ਰਿਪਟੋ ਸਮਝੌਤਾ
ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਅਮਰੀਕਾ ਅਧਾਰਤ ਇੱਕ ਕ੍ਰਿਪਟੋਕਰੰਸੀ ਕੰਪਨੀ “ਵਰਲਡ ਲਿਬਰਟੀ ਫਾਈਨੈਂਸ਼ੀਅਲ” (WLF) ਨਾਲ ਇੱਕ ਮਹੱਤਵਪੂਰਨ ਰਣਨੀਤਕ ਸਮਝੌਤਾ ਕੀਤਾ ਹੈ। ਇਹ ਕੰਪਨੀ 60% ਹਿੱਸੇ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਨਾਲ ਸੰਬੰਧਤ ਹੈ। ਇਹ ਗੱਲ ਇਸ ਕਾਰਨ ਵੀ ਚਰਚਾ ਵਿੱਚ ਹੈ ਕਿਉਂਕਿ ਇਹ ਸੌਦਾ ਓਸ ਸਮੇਂ ਹੋਇਆ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ “ਆਪ੍ਰੇਸ਼ਨ ਸਿੰਦੂਰ” ਤੋਂ ਬਾਅਦ ਘੰਭੀਰ ਤਣਾਅ ਬਣਿਆ ਹੋਇਆ ਸੀ।
ਕੌਂਸਲ ਬਣਨ ਤੋਂ ਇੱਕ ਮਹੀਨੇ ਵਿੱਚ ਹੀ ਸੌਦਾ
ਇਹ ਸੌਦਾ ਨਵੀਨਤਮ ਬਣੀ “ਪਾਕਿਸਤਾਨ ਕ੍ਰਿਪਟੋ ਕੌਂਸਲ” ਅਤੇ WLF ਵਿਚਕਾਰ 26 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਹੋਇਆ। ਕੌਂਸਲ ਨੇ ਸਿਰਫ਼ ਇੱਕ ਮਹੀਨਾ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਅਤੇ ਚਾਨਗਪੇਂਗ ਝਾਓ (Binance ਦੇ ਸੀਈਓ) ਨੂੰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਕੌਂਸਲ ਦਾ ਟੀਚਾ ਪਾਕਿਸਤਾਨ ਨੂੰ ਦੱਖਣੀ ਏਸ਼ੀਆ ਦੀ ਕ੍ਰਿਪਟੋ ਰਾਜਧਾਨੀ ਬਣਾਉਣਾ ਹੈ।
ਟਰੰਪ ਪਰਿਵਾਰ ਦੇ ਨਿਯੰਤਰਣ ਵਾਲੇ ਨਾਮ ਵੀ ਵਫ਼ਦ ਵਿੱਚ